ਉਪਦੇਸ਼ਕ 3

ਮੈਂ ਆਪਣੇ ਆਪ ਨੂੰ ਕਿਹਾ, “ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਹਾਂ ਦਾ ਨਿਆਂ ਕਰੇਗਾ, ਕਿਉਂਕਿ ਹਰ ਕੰਮ ਦਾ ਇੱਕ ਸਮਾਂ ਹੋਵੇਗਾ, ਹਰੇਕ ਕੰਮ ਦਾ ਨਿਆਂ ਕਰਨ ਦਾ ਸਮਾਂ ਹੋਵੇਗਾ।”

Ecclesiastes 3:17 (UKJV) I said in mine heart, God shall judge the righteous and the wicked: for there is a time there for every purpose and for every work.

15ਜੋ ਕੁਝ ਪਹਿਲਾ ਹੀ ਹੈ ਉਹ ਹੁਣ ਵੀ ਹੈ, ਅਤੇ ਜੋ ਕੁਝ ਹੋਣ ਵਾਲਾ ਹੈ ਉਹ ਪਹਿਲਾ ਵੀ ਹੋ ਚੁੱਕਾ ਹੈ, ਅਤੇ ਪਰਮੇਸ਼ਵਰ ਬੀਤ ਚੁੱਕੀਆਂ ਗੱਲਾਂ ਨੂੰ ਫਿਰ ਦੁਹਰਾਉਂਦਾ ਹੈ।

16ਅਤੇ ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ ਨਿਆਂ ਦੀ ਜਗ੍ਹਾ ਦੁਸ਼ਟਤਾ ਹੁੰਦੀ ਹੈ, ਅਤੇ ਧਰਮ ਦੀ ਜਗ੍ਹਾ ਤੇ ਵੀ ਦੁਸ਼ਟਤਾ ਹੁੰਦੀ ਹੈ।

17ਮੈਂ ਆਪਣੇ ਆਪ ਨੂੰ ਕਿਹਾ, “ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਹਾਂ ਦਾ ਨਿਆਂ ਕਰੇਗਾ, ਕਿਉਂਕਿ ਹਰ ਕੰਮ ਦਾ ਇੱਕ ਸਮਾਂ ਹੋਵੇਗਾ, ਹਰੇਕ ਕੰਮ ਦਾ ਨਿਆਂ ਕਰਨ ਦਾ ਸਮਾਂ ਹੋਵੇਗਾ।”

18ਮੈਂ ਆਪਣੇ ਆਪ ਨੂੰ ਇਹ ਵੀ ਕਿਹਾ, “ਜਿੱਥੋਂ ਤੱਕ ਮਨੁੱਖਾਂ ਦੀ ਗੱਲ ਹੈ, ਪਰਮੇਸ਼ਵਰ ਉਹਨਾਂ ਨੂੰ ਪਰਖਦਾ ਹੈ ਤਾਂ ਜੋ ਉਹ ਦੇਖ ਸਕਣ ਕਿ ਉਹ ਜਾਨਵਰਾਂ ਵਰਗੇ ਹੀ ਹਨ।

19ਕਿਉਂਕਿ ਜੋ ਮਨੁੱਖਾਂ ਉੱਤੇ ਬੀਤਦਾ ਹੈ ਉਹ ਪਸ਼ੂਆਂ ਉੱਤੇ ਵੀ ਬੀਤਦਾ ਹੈ; ਜਿਵੇਂ ਇਹ ਮਰਦਾ ਹੈ ਉਸੇ ਤਰ੍ਹਾ ਉਹ ਵੀ ਮਰਦਾ ਹੈ, ਹਾਂ ਸਭਨਾ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਮਨੁੱਖ ਪਸ਼ੂ ਨਾਲੋਂ ਜ਼ਿਆਦਾ ਉੱਤਮ ਨਹੀਂ ਹਨ, ਸਭ ਕੁਝ ਵਿਅਰਥ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.