17ਮੈਂ ਆਪਣੇ ਆਪ ਨੂੰ ਕਿਹਾ, “ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਹਾਂ ਦਾ ਨਿਆਂ ਕਰੇਗਾ, ਕਿਉਂਕਿ ਹਰ ਕੰਮ ਦਾ ਇੱਕ ਸਮਾਂ ਹੋਵੇਗਾ, ਹਰੇਕ ਕੰਮ ਦਾ ਨਿਆਂ ਕਰਨ ਦਾ ਸਮਾਂ ਹੋਵੇਗਾ।”
18ਮੈਂ ਆਪਣੇ ਆਪ ਨੂੰ ਇਹ ਵੀ ਕਿਹਾ, “ਜਿੱਥੋਂ ਤੱਕ ਮਨੁੱਖਾਂ ਦੀ ਗੱਲ ਹੈ, ਪਰਮੇਸ਼ਵਰ ਉਹਨਾਂ ਨੂੰ ਪਰਖਦਾ ਹੈ ਤਾਂ ਜੋ ਉਹ ਦੇਖ ਸਕਣ ਕਿ ਉਹ ਜਾਨਵਰਾਂ ਵਰਗੇ ਹੀ ਹਨ।
19ਕਿਉਂਕਿ ਜੋ ਮਨੁੱਖਾਂ ਉੱਤੇ ਬੀਤਦਾ ਹੈ ਉਹ ਪਸ਼ੂਆਂ ਉੱਤੇ ਵੀ ਬੀਤਦਾ ਹੈ; ਜਿਵੇਂ ਇਹ ਮਰਦਾ ਹੈ ਉਸੇ ਤਰ੍ਹਾ ਉਹ ਵੀ ਮਰਦਾ ਹੈ, ਹਾਂ ਸਭਨਾ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਮਨੁੱਖ ਪਸ਼ੂ ਨਾਲੋਂ ਜ਼ਿਆਦਾ ਉੱਤਮ ਨਹੀਂ ਹਨ, ਸਭ ਕੁਝ ਵਿਅਰਥ ਹੈ
20ਸਾਰੇ ਇੱਕੋ ਥਾਂ ਤੇ ਜਾਂਦੇ ਹਨ ਸਾਰੇ ਮਿੱਟੀ ਤੋਂ ਆਉਂਦੇ ਹਨ, ਅਤੇ ਸਾਰੇ ਮਿੱਟੀ ਵਿੱਚ ਵਾਪਸ ਚਲੇ ਜਾਂਦੇ ਹਨ।
21ਕੌਣ ਜਾਣਦਾ ਹੈ ਕਿ ਮਨੁੱਖ ਦਾ ਆਤਮਾ ਉੱਪਰ ਉੱਠਦਾ ਹੈ ਅਤੇ ਜਾਨਵਰ ਦਾ ਆਤਮਾ ਧਰਤੀ ਹੇਠਾਂ ਉਤਰਦਾ ਹੈ?”