ਉਪਦੇਸ਼ਕ 5

ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਜਾਂਦੇ ਹੋ ਤਾਂ ਆਪਣੇ ਕਦਮ ਚੌਕਸੀ ਨਾਲ ਰੱਖੋ। ਕਿਉ ਜੋ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਸੁਣ ਕੇ ਨੇੜੇ ਆਉਣਾ ਚੰਗਾ ਹੈ, ਜੋ ਨਹੀਂ ਜਾਣਦੇ ਕਿ ਉਹ ਗਲਤ ਕਰਦੇ ਹਨ।

Ecclesiastes 5:1 (UKJV) Keep your foot when you go to the house of God, and be more ready to hear, than to give the sacrifice of fools: for they consider not that they do evil.

1ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਜਾਂਦੇ ਹੋ ਤਾਂ ਆਪਣੇ ਕਦਮ ਚੌਕਸੀ ਨਾਲ ਰੱਖੋ। ਕਿਉ ਜੋ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਸੁਣ ਕੇ ਨੇੜੇ ਆਉਣਾ ਚੰਗਾ ਹੈ, ਜੋ ਨਹੀਂ ਜਾਣਦੇ ਕਿ ਉਹ ਗਲਤ ਕਰਦੇ ਹਨ।

2ਆਪਣੇ ਮੂੰਹ ਨਾਲ ਕਾਹਲੀ ਨਾ ਕਰ, ਤੇਰਾ ਦਿਲ ਪਰਮੇਸ਼ਵਰ ਦੇ ਸਾਹਮਣੇ ਜਲਦੀ ਨਾਲ ਕੁਝ ਨਾ ਆਖੇ, ਕਿਉਂ ਜੋ ਪਰਮੇਸ਼ਵਰ ਸਵਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈ, ਇਸ ਲਈ ਤੁਹਾਡੀਆਂ ਗੱਲਾਂ ਥੋੜੀਆਂ ਹੋਣ।

3ਬਹੁਤ ਕੰਮ ਹੋਣ ਕਰਕੇ ਸੁਫ਼ਨਾ ਆਉਂਦਾ ਹੈ, ਅਤੇ ਬਹੁਤ ਸਾਰੇ ਸ਼ਬਦ ਦੇ ਬੋਲਣ ਵਾਲਾ ਮੂਰਖ ਠਹਿਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.