ਉਪਦੇਸ਼ਕ 5

ਜਾਂ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ, ਫਿਰ ਜਦੋਂ ਉਹ ਧਨੀ ਇੱਕ ਪੁੱਤਰ ਦਾ ਪਿਤਾ ਬਣਦਾ ਹੈ ਤਦ ਉਹਨਾਂ ਕੋਲ ਵਿਰਾਸਤ ਲਈ ਕੁਝ ਵੀ ਬਚਿਆ ਨਹੀਂ ਰਹਿੰਦਾ।

Ecclesiastes 5:14 (UKJV) But those riches perish by evil travail: and he bring forths a son, and there is nothing in his hand.

12ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ, ਭਾਵੇਂ ਉਹ ਥੋੜਾ ਖਾਵੇ ਜਾਂ ਬਹੁਤ, ਪਰ ਅਮੀਰਾਂ ਲਈ ਉਹਨਾਂ ਦੀ ਬਹੁਤਾਤ ਉਹਨਾਂ ਨੂੰ ਨੀਂਦ ਨਹੀਂ ਆਉਣ ਦਿੰਦੀ।

13ਮੈਂ ਸੂਰਜ ਦੇ ਹੇਠਾਂ ਇੱਕ ਭਿਆਨਕ ਬੁਰਾਈ ਵੇਖੀ ਹੈ, ਕਿ ਧਨ ਆਪਣੇ ਮਾਲਕਾਂ ਦੇ ਨੁਕਸਾਨ ਲਈ ਜਮ੍ਹਾਂ ਕੀਤਾ ਹੋਇਆ ਹੈ।

14ਜਾਂ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ, ਫਿਰ ਜਦੋਂ ਉਹ ਧਨੀ ਇੱਕ ਪੁੱਤਰ ਦਾ ਪਿਤਾ ਬਣਦਾ ਹੈ ਤਦ ਉਹਨਾਂ ਕੋਲ ਵਿਰਾਸਤ ਲਈ ਕੁਝ ਵੀ ਬਚਿਆ ਨਹੀਂ ਰਹਿੰਦਾ।

15ਹਰ ਕੋਈ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਹੀ ਆਉਂਦਾ ਹੈ, ਉਸੇ ਤਰ੍ਹਾ ਹੀ ਵਾਪਸ ਮੁੜ ਜਾਏਗਾ, ਅਤੇ ਉਹ ਆਪਣੀ ਮਿਹਨਤ ਵਿੱਚੋਂ ਕੁਝ ਨਾ ਰੱਖੇਗਾ, ਜੋ ਉਹ ਆਪਣੇ ਹੱਥਾਂ ਵਿੱਚ ਲੈ ਜਾਵੇ।

16ਇਹ ਵੀ ਇੱਕ ਭਿਆਨਕ ਬੁਰਾਈ ਹੈ ਕਿ ਜਿਵੇਂ ਹਰ ਕੋਈ ਆਉਂਦਾ ਹੈ, ਤਿਵੇਂ ਉਹ ਚਲਾ ਜਾਂਦਾ ਹੈ, ਅਤੇ ਉਹਨਾਂ ਨੂੰ ਕੀ ਲਾਭ ਹੁੰਦਾ ਹੈ? ਕਿਉਂਕਿ ਉਹ ਹਵਾ ਲਈ ਮਿਹਨਤ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.