ਉਪਦੇਸ਼ਕ 5

ਮੈਂ ਇਹ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ਵਰ ਦੇ ਦਿੱਤੇ ਹੋਵੇ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ, ਇਹੋ ਉਸਦਾ ਭਾਗ ਹੈ।

Ecclesiastes 5:18 (UKJV) Behold that which I have seen: it is good and comely for one to eat and to drink, and to enjoy the good of all his labour that he takes under the sun all the days of his life, which God gives him: for it is his portion.

16ਇਹ ਵੀ ਇੱਕ ਭਿਆਨਕ ਬੁਰਾਈ ਹੈ ਕਿ ਜਿਵੇਂ ਹਰ ਕੋਈ ਆਉਂਦਾ ਹੈ, ਤਿਵੇਂ ਉਹ ਚਲਾ ਜਾਂਦਾ ਹੈ, ਅਤੇ ਉਹਨਾਂ ਨੂੰ ਕੀ ਲਾਭ ਹੁੰਦਾ ਹੈ? ਕਿਉਂਕਿ ਉਹ ਹਵਾ ਲਈ ਮਿਹਨਤ ਕਰਦੇ ਹਨ।

17ਉਹ ਆਪਣੀ ਸਾਰੀ ਉਮਰ ਹਨੇਰੇ ਵਿੱਚ ਹਨ, ਅਤੇ ਬਹੁਤ ਦੁਖੀ ਅਤੇ ਬਿਮਾਰ ਰਿਹਾ ਅਤੇ ਕ੍ਰੋਧ ਕਰਦਾ ਰਿਹਾ।

18ਮੈਂ ਇਹ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ਵਰ ਦੇ ਦਿੱਤੇ ਹੋਵੇ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ, ਇਹੋ ਉਸਦਾ ਭਾਗ ਹੈ।

19ਇਸ ਤੋਂ ਇਲਾਵਾ ਜਦੋਂ ਪਰਮੇਸ਼ਵਰ ਕਿਸੇ ਨੂੰ ਦੌਲਤ ਅਤੇ ਧਨ ਦਿੰਦਾ ਹੈ ਜੋ ਉਹ ਉਹਨਾਂ ਤੋਂ ਮੌਜ ਕਰੇ ਅਤੇ ਆਪਣੇ ਭਾਗ ਭੋਗੇ ਅਤੇ ਧੰਦੇ ਤੋਂ ਅਨੰਦ ਹੋਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ।

20ਉਹ ਆਪਣੇ ਜੀਵਨ ਨੂੰ ਹਮੇਸ਼ਾ ਲਈ ਯਾਦ ਨਾ ਰੱਖੇਗਾ ਕਿਉਂਕਿ ਪਰਮੇਸ਼ਵਰ ਉਹਨਾਂ ਦੇ ਦਿਲ ਨੂੰ ਅਨੰਦ ਨਾਲ ਭਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.