ਉਪਦੇਸ਼ਕ 5

ਜੇਕਰ ਤੁਸੀਂ ਕਿਸੇ ਜ਼ਿਲ੍ਹੇ ਵਿੱਚ ਗਰੀਬਾਂ ਤੇ ਜ਼ੁਲਮ ਹੁੰਦੇ ਵੇਖਦੇ ਹੋ, ਅਤੇ ਇਨਸਾਫ਼ ਅਤੇ ਅਧਿਕਾਰਾਂ ਤੋਂ ਇਨਕਾਰ ਹੁੰਦੇ ਵੇਖੋ, ਤਾਂ ਅਜਿਹੀਆਂ ਗੱਲਾਂ ਤੇ ਹੈਰਾਨ ਨਾ ਹੋਵੋ; ਕਿਉਂਕਿ ਜੋ ਵੱਡੇ ਅਧਿਕਾਰੀ ਦੇ ਉੱਪਰ ਵੀ ਵੱਡਾ ਅਧਿਕਾਰੀ ਹੁੰਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ।

Ecclesiastes 5:8 (UKJV) If you see the oppression of the poor, and violent perverting of judgment and justice in a province, marvel not at the matter: for he that is higher than the highest regards; and there be higher than they.

6ਤੇਰਾ ਮੂੰਹ ਤੇਰੇ ਕੋਲੋ ਪਾਪ ਨਾ ਕਰਵਾਏ ਅਤੇ ਦੂਤ ਦੇ ਅੱਗੇ ਇਹ ਨਾ ਆਖੀਂ ਕਿ “ਮੇਰੀ ਸੁੱਖਣਾ ਇੱਕ ਭੁੱਲ ਸੀ।” ਪਰਮੇਸ਼ਵਰ ਤੁਹਾਡੇ ਕਹੇ ਉੱਤੇ ਕਿਉਂ ਗੁੱਸਾ ਕਰੇ ਅਤੇ ਤੁਹਾਡੇ ਹੱਥਾਂ ਦੇ ਕੰਮ ਨੂੰ ਨਸ਼ਟ ਕਰੇ?

7ਬਹੁਤ ਸਾਰੇ ਸੁਪਨੇ ਅਤੇ ਬਹੁਤ ਸਾਰੇ ਸ਼ਬਦ ਵਿਅਰਥ ਹਨ, ਇਸ ਲਈ ਪਰਮੇਸ਼ਵਰ ਤੋਂ ਡਰੋ।

8ਜੇਕਰ ਤੁਸੀਂ ਕਿਸੇ ਜ਼ਿਲ੍ਹੇ ਵਿੱਚ ਗਰੀਬਾਂ ਤੇ ਜ਼ੁਲਮ ਹੁੰਦੇ ਵੇਖਦੇ ਹੋ, ਅਤੇ ਇਨਸਾਫ਼ ਅਤੇ ਅਧਿਕਾਰਾਂ ਤੋਂ ਇਨਕਾਰ ਹੁੰਦੇ ਵੇਖੋ, ਤਾਂ ਅਜਿਹੀਆਂ ਗੱਲਾਂ ਤੇ ਹੈਰਾਨ ਨਾ ਹੋਵੋ; ਕਿਉਂਕਿ ਜੋ ਵੱਡੇ ਅਧਿਕਾਰੀ ਦੇ ਉੱਪਰ ਵੀ ਵੱਡਾ ਅਧਿਕਾਰੀ ਹੁੰਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ।

9ਜ਼ਮੀਨ ਤੋਂ ਵਾਧਾ ਸਭ ਨੇ ਲਿਆ ਹੈ, ਰਾਜਾ ਖੁਦ ਖੇਤਾਂ ਤੋਂ ਲਾਭ ਉਠਾਉਂਦਾ ਹੈ।

10ਜਿਹੜਾ ਵਿਅਕਤੀ ਪੈਸੇ ਨੂੰ ਪਿਆਰ ਕਰਦਾ ਹੈ ਉਸ ਕੋਲ ਕਦੇ ਵੀ ਕਾਫ਼ੀ ਨਹੀਂ ਹੁੰਦਾ, ਜੋ ਕੋਈ ਵੀ ਧਨ ਨੂੰ ਪਿਆਰ ਕਰਦਾ ਹੈ ਉਹ ਆਪਣੀ ਕਮਾਈ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਇਹ ਵੀ ਵਿਅਰਥ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.