ਉਪਦੇਸ਼ਕ 5

ਜਿਹੜਾ ਵਿਅਕਤੀ ਪੈਸੇ ਨੂੰ ਪਿਆਰ ਕਰਦਾ ਹੈ ਉਸ ਕੋਲ ਕਦੇ ਵੀ ਕਾਫ਼ੀ ਨਹੀਂ ਹੁੰਦਾ, ਜੋ ਕੋਈ ਵੀ ਧਨ ਨੂੰ ਪਿਆਰ ਕਰਦਾ ਹੈ ਉਹ ਆਪਣੀ ਕਮਾਈ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਇਹ ਵੀ ਵਿਅਰਥ ਹੈ।

Ecclesiastes 5:10 (UKJV) He that loves silver shall not be satisfied with silver; nor he that loves abundance with increase: this is also vanity.

8ਜੇਕਰ ਤੁਸੀਂ ਕਿਸੇ ਜ਼ਿਲ੍ਹੇ ਵਿੱਚ ਗਰੀਬਾਂ ਤੇ ਜ਼ੁਲਮ ਹੁੰਦੇ ਵੇਖਦੇ ਹੋ, ਅਤੇ ਇਨਸਾਫ਼ ਅਤੇ ਅਧਿਕਾਰਾਂ ਤੋਂ ਇਨਕਾਰ ਹੁੰਦੇ ਵੇਖੋ, ਤਾਂ ਅਜਿਹੀਆਂ ਗੱਲਾਂ ਤੇ ਹੈਰਾਨ ਨਾ ਹੋਵੋ; ਕਿਉਂਕਿ ਜੋ ਵੱਡੇ ਅਧਿਕਾਰੀ ਦੇ ਉੱਪਰ ਵੀ ਵੱਡਾ ਅਧਿਕਾਰੀ ਹੁੰਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ।

9ਜ਼ਮੀਨ ਤੋਂ ਵਾਧਾ ਸਭ ਨੇ ਲਿਆ ਹੈ, ਰਾਜਾ ਖੁਦ ਖੇਤਾਂ ਤੋਂ ਲਾਭ ਉਠਾਉਂਦਾ ਹੈ।

10ਜਿਹੜਾ ਵਿਅਕਤੀ ਪੈਸੇ ਨੂੰ ਪਿਆਰ ਕਰਦਾ ਹੈ ਉਸ ਕੋਲ ਕਦੇ ਵੀ ਕਾਫ਼ੀ ਨਹੀਂ ਹੁੰਦਾ, ਜੋ ਕੋਈ ਵੀ ਧਨ ਨੂੰ ਪਿਆਰ ਕਰਦਾ ਹੈ ਉਹ ਆਪਣੀ ਕਮਾਈ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਇਹ ਵੀ ਵਿਅਰਥ ਹੈ।

11ਜਿਵੇਂ-ਜਿਵੇਂ ਵਸਤੂਆਂ ਵਧਦੀਆਂ ਹਨ, ਉਵੇਂ ਹੀ ਇਨ੍ਹਾਂ ਦਾ ਸੇਵਨ ਕਰਨ ਵਾਲੇ ਵੀ ਵਧਦੇ ਹਨ, ਅਤੇ ਉਹਨਾਂ ਦਾ ਮਾਲਕਾਂ ਨੂੰ ਕੀ ਲਾਭ ਹੈ ਸਿਵਾਏ ਉਹਨਾਂ ਉੱਤੇ ਅੱਖਾਂ ਮੀਚਣ ਦੇ?

12ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ, ਭਾਵੇਂ ਉਹ ਥੋੜਾ ਖਾਵੇ ਜਾਂ ਬਹੁਤ, ਪਰ ਅਮੀਰਾਂ ਲਈ ਉਹਨਾਂ ਦੀ ਬਹੁਤਾਤ ਉਹਨਾਂ ਨੂੰ ਨੀਂਦ ਨਹੀਂ ਆਉਣ ਦਿੰਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.