ਉਪਦੇਸ਼ਕ 5

ਜਿਵੇਂ-ਜਿਵੇਂ ਵਸਤੂਆਂ ਵਧਦੀਆਂ ਹਨ, ਉਵੇਂ ਹੀ ਇਨ੍ਹਾਂ ਦਾ ਸੇਵਨ ਕਰਨ ਵਾਲੇ ਵੀ ਵਧਦੇ ਹਨ, ਅਤੇ ਉਹਨਾਂ ਦਾ ਮਾਲਕਾਂ ਨੂੰ ਕੀ ਲਾਭ ਹੈ ਸਿਵਾਏ ਉਹਨਾਂ ਉੱਤੇ ਅੱਖਾਂ ਮੀਚਣ ਦੇ?

Ecclesiastes 5:11 (UKJV) When goods increase, they are increased that eat them: and what good is there to the owners thereof, saving the beholding of them with their eyes?

9ਜ਼ਮੀਨ ਤੋਂ ਵਾਧਾ ਸਭ ਨੇ ਲਿਆ ਹੈ, ਰਾਜਾ ਖੁਦ ਖੇਤਾਂ ਤੋਂ ਲਾਭ ਉਠਾਉਂਦਾ ਹੈ।

10ਜਿਹੜਾ ਵਿਅਕਤੀ ਪੈਸੇ ਨੂੰ ਪਿਆਰ ਕਰਦਾ ਹੈ ਉਸ ਕੋਲ ਕਦੇ ਵੀ ਕਾਫ਼ੀ ਨਹੀਂ ਹੁੰਦਾ, ਜੋ ਕੋਈ ਵੀ ਧਨ ਨੂੰ ਪਿਆਰ ਕਰਦਾ ਹੈ ਉਹ ਆਪਣੀ ਕਮਾਈ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਇਹ ਵੀ ਵਿਅਰਥ ਹੈ।

11ਜਿਵੇਂ-ਜਿਵੇਂ ਵਸਤੂਆਂ ਵਧਦੀਆਂ ਹਨ, ਉਵੇਂ ਹੀ ਇਨ੍ਹਾਂ ਦਾ ਸੇਵਨ ਕਰਨ ਵਾਲੇ ਵੀ ਵਧਦੇ ਹਨ, ਅਤੇ ਉਹਨਾਂ ਦਾ ਮਾਲਕਾਂ ਨੂੰ ਕੀ ਲਾਭ ਹੈ ਸਿਵਾਏ ਉਹਨਾਂ ਉੱਤੇ ਅੱਖਾਂ ਮੀਚਣ ਦੇ?

12ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ, ਭਾਵੇਂ ਉਹ ਥੋੜਾ ਖਾਵੇ ਜਾਂ ਬਹੁਤ, ਪਰ ਅਮੀਰਾਂ ਲਈ ਉਹਨਾਂ ਦੀ ਬਹੁਤਾਤ ਉਹਨਾਂ ਨੂੰ ਨੀਂਦ ਨਹੀਂ ਆਉਣ ਦਿੰਦੀ।

13ਮੈਂ ਸੂਰਜ ਦੇ ਹੇਠਾਂ ਇੱਕ ਭਿਆਨਕ ਬੁਰਾਈ ਵੇਖੀ ਹੈ, ਕਿ ਧਨ ਆਪਣੇ ਮਾਲਕਾਂ ਦੇ ਨੁਕਸਾਨ ਲਈ ਜਮ੍ਹਾਂ ਕੀਤਾ ਹੋਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.