4ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵਿੱਚ, ਪਰ ਮੂਰਖਾਂ ਦਾ ਦਿਲ ਅਨੰਦ ਵਾਲੇ ਘਰ ਵਿੱਚ ਲੱਗਿਆ ਰਹਿੰਦਾ ਹੈ।
5ਮੂਰਖਾਂ ਦੇ ਗੀਤ ਸੁਣਨ ਨਾਲੋਂ, ਇੱਕ ਸਿਆਣੇ ਵਿਅਕਤੀ ਦੀ ਝਿੜਕ ਸੁਣ ਲੈਣੀ ਚੰਗੀ ਹੈ।
6ਕਿਉਂਕਿ ਜਿਵੇਂ ਕੜਾਹੇ ਦੇ ਹੇਠ ਕੰਡਿਆਂ ਦੀ ਅੱਗ ਨਾਲ ਪਟਾਕਾ ਹੁੰਦਾ ਹੈ, ਮੂਰਖਾਂ ਦਾ ਹਾਸਾ ਵੀ ਇਸੇ ਤਰ੍ਹਾਂ ਹੈ, ਇਹ ਵੀ ਵਿਅਰਥ ਹੈ।
7ਲੁੱਟ-ਖਸੁੱਟ ਬੁੱਧੀਮਾਨ ਵਿਅਕਤੀ ਨੂੰ ਮੂਰਖ ਬਣਾ ਦਿੰਦੀ ਹੈ, ਅਤੇ ਰਿਸ਼ਵਤ ਦਿਲ ਨੂੰ ਭ੍ਰਿਸ਼ਟ ਕਰ ਦਿੰਦੀ ਹੈ।
8ਕਿਸੇ ਗੱਲ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ ਹੈ, ਅਤੇ ਸਬਰ ਹੰਕਾਰ ਨਾਲੋਂ ਚੰਗਾ ਹੈ।