ਉਪਦੇਸ਼ਕ 8

ਇੱਥੇ ਕੁਝ ਹੋਰ ਵੀ ਵਿਅਰਥ ਹੈ ਜੋ ਧਰਤੀ ਉੱਤੇ ਵਾਪਰਦਾ ਹੈ ਕਿ ਧਰਮੀ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਦੁਸ਼ਟ ਹੁੰਦੇ ਹਨ, ਅਤੇ ਦੁਸ਼ਟ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਧਰਮੀ ਹੁੰਦੇ ਹਨ। ਮੈਂ ਕਹਿੰਦਾ ਹਾਂ, ਇਹ ਵੀ ਵਿਅਰਥ ਹੈ।

Ecclesiastes 8:14 (UKJV) There is a vanity which is done upon the earth; that there be just men, unto whom it happens according to the work of the wicked; again, there be wicked men, to whom it happens according to the work of the righteous: I said that this also is vanity.

12ਭਾਵੇਂ ਇੱਕ ਪਾਪੀ ਵਿਅਕਤੀ ਜੋ ਸੌ ਅਪਰਾਧ ਕਰਦਾ ਹੈ ਲੰਮਾ ਸਮਾਂ ਜੀਉਂਦਾ ਰਹਿ ਸਕਦਾ ਹੈ, ਤਾਂ ਵੀ ਮੈਂ ਜਾਣਦਾ ਹਾਂ ਉਹਨਾਂ ਦਾ ਹੀ ਭਲਾ ਹੋਵੇਗਾ ਜੋ ਪਰਮੇਸ਼ਵਰ ਤੋਂ ਡਰਦੇ ਹਨ ਅਤੇ ਉਸ ਦਾ ਸਤਿਕਾਰ ਕਰਦੇ ਹਨ।

13ਭਾਵੇਂ ਦੁਸ਼ਟ ਪਰਮੇਸ਼ਵਰ ਤੋਂ ਨਹੀਂ ਡਰਦੇ ਤਾਂ ਵੀ ਉਹਨਾਂ ਦਾ ਭਲਾ ਨਹੀਂ ਹੋਵੇਗਾ, ਅਤੇ ਉਹਨਾਂ ਦੇ ਦਿਨ ਪਰਛਾਵੇਂ ਵਾਂਗ ਲੰਬੇ ਨਹੀਂ ਹੋਣਗੇ।

14ਇੱਥੇ ਕੁਝ ਹੋਰ ਵੀ ਵਿਅਰਥ ਹੈ ਜੋ ਧਰਤੀ ਉੱਤੇ ਵਾਪਰਦਾ ਹੈ ਕਿ ਧਰਮੀ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਦੁਸ਼ਟ ਹੁੰਦੇ ਹਨ, ਅਤੇ ਦੁਸ਼ਟ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਧਰਮੀ ਹੁੰਦੇ ਹਨ। ਮੈਂ ਕਹਿੰਦਾ ਹਾਂ, ਇਹ ਵੀ ਵਿਅਰਥ ਹੈ।

15ਤਦ ਮੈਂ ਅਨੰਦ ਨੂੰ ਸਲਾਹਿਆ ਕਿਉਂ ਜੋ ਸੂਰਜ ਦੇ ਹੇਠ ਮਨੁੱਖ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ, ਜੋ ਖਾਵੇ-ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਸਦੇ ਕੰਮ ਧੰਦੇ ਦੇ ਵਿੱਚ ਉਹ ਦੇ ਜੀਵਨ ਦੇ ਸਾਰਿਆਂ ਦਿਨਾਂ ਤੱਕ ਜੋ ਪਰਮੇਸ਼ਵਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤੇ ਹਨ, ਇਹ ਹੀ ਉਸ ਦੇ ਨਾਲ ਰਹੇਗਾ।

16ਜਦੋਂ ਮੈਂ ਆਪਣੇ ਮਨ ਨੂੰ ਬੁੱਧ ਨੂੰ ਜਾਣਨ ਅਤੇ ਧਰਤੀ ਉੱਤੇ ਕੀਤੀ ਗਈ ਕਿਰਤ ਨੂੰ ਵੇਖਣ ਲਈ ਲਗਾਇਆ, ਲੋਕਾਂ ਨੂੰ ਦਿਨ ਜਾਂ ਰਾਤ ਨੀਂਦ ਨਹੀਂ ਆਉਂਦੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.