ਉਪਦੇਸ਼ਕ 8

ਭਾਵੇਂ ਇੱਕ ਪਾਪੀ ਵਿਅਕਤੀ ਜੋ ਸੌ ਅਪਰਾਧ ਕਰਦਾ ਹੈ ਲੰਮਾ ਸਮਾਂ ਜੀਉਂਦਾ ਰਹਿ ਸਕਦਾ ਹੈ, ਤਾਂ ਵੀ ਮੈਂ ਜਾਣਦਾ ਹਾਂ ਉਹਨਾਂ ਦਾ ਹੀ ਭਲਾ ਹੋਵੇਗਾ ਜੋ ਪਰਮੇਸ਼ਵਰ ਤੋਂ ਡਰਦੇ ਹਨ ਅਤੇ ਉਸ ਦਾ ਸਤਿਕਾਰ ਕਰਦੇ ਹਨ।

Ecclesiastes 8:12 (UKJV) Though a sinner do evil an hundred times, and his days be prolonged, yet surely I know that it shall be well with them that fear God, which fear before him:

10ਤਦ ਮੈਂ ਦੁਸ਼ਟਾਂ ਨੂੰ ਦਫਨਾਏ ਜਾਂਦੇ ਦੇਖਿਆ, ਉਹ ਜਿਹੜੇ ਪਵਿੱਤਰ ਸਥਾਨ ਤੋਂ ਆਉਂਦੇ ਜਾਂਦੇ ਸਨ ਅਤੇ ਉਸ ਸ਼ਹਿਰ ਵਿੱਚ ਪ੍ਰਸੰਸਾ ਪ੍ਰਾਪਤ ਕਰਦੇ ਸਨ ਜਿੱਥੇ ਉਹਨਾਂ ਨੇ ਚੰਗੇ ਕੰਮ ਕੀਤੇ ਸਨ। ਇਹ ਵੀ ਵਿਅਰਥ ਹੈ।

11ਜਦੋਂ ਕਿਸੇ ਅਪਰਾਧ ਦੀ ਸਜ਼ਾ ਜਲਦੀ ਪੂਰੀ ਨਹੀਂ ਹੁੰਦੀ ਤਾਂ ਲੋਕਾਂ ਦੇ ਦਿਲ ਬੁਰਿਆਈ ਕਰਨ ਦੀਆਂ ਯੋਜਨਾ ਨਾਲ ਭਰ ਜਾਂਦੇ ਹਨ।

12ਭਾਵੇਂ ਇੱਕ ਪਾਪੀ ਵਿਅਕਤੀ ਜੋ ਸੌ ਅਪਰਾਧ ਕਰਦਾ ਹੈ ਲੰਮਾ ਸਮਾਂ ਜੀਉਂਦਾ ਰਹਿ ਸਕਦਾ ਹੈ, ਤਾਂ ਵੀ ਮੈਂ ਜਾਣਦਾ ਹਾਂ ਉਹਨਾਂ ਦਾ ਹੀ ਭਲਾ ਹੋਵੇਗਾ ਜੋ ਪਰਮੇਸ਼ਵਰ ਤੋਂ ਡਰਦੇ ਹਨ ਅਤੇ ਉਸ ਦਾ ਸਤਿਕਾਰ ਕਰਦੇ ਹਨ।

13ਭਾਵੇਂ ਦੁਸ਼ਟ ਪਰਮੇਸ਼ਵਰ ਤੋਂ ਨਹੀਂ ਡਰਦੇ ਤਾਂ ਵੀ ਉਹਨਾਂ ਦਾ ਭਲਾ ਨਹੀਂ ਹੋਵੇਗਾ, ਅਤੇ ਉਹਨਾਂ ਦੇ ਦਿਨ ਪਰਛਾਵੇਂ ਵਾਂਗ ਲੰਬੇ ਨਹੀਂ ਹੋਣਗੇ।

14ਇੱਥੇ ਕੁਝ ਹੋਰ ਵੀ ਵਿਅਰਥ ਹੈ ਜੋ ਧਰਤੀ ਉੱਤੇ ਵਾਪਰਦਾ ਹੈ ਕਿ ਧਰਮੀ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਦੁਸ਼ਟ ਹੁੰਦੇ ਹਨ, ਅਤੇ ਦੁਸ਼ਟ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਧਰਮੀ ਹੁੰਦੇ ਹਨ। ਮੈਂ ਕਹਿੰਦਾ ਹਾਂ, ਇਹ ਵੀ ਵਿਅਰਥ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.