ਉਪਦੇਸ਼ਕ 9

ਇਸ ਲਈ ਮੈਂ ਇਸ ਸਭ ਤੇ ਵਿਚਾਰ ਕੀਤਾ ਅਤੇ ਸਿੱਟਾ ਕੱਢਿਆ ਕਿ ਧਰਮੀ ਅਤੇ ਬੁੱਧੀਮਾਨ ਅਤੇ ਉਹ ਜੋ ਕਰਦੇ ਹਨ ਉਹ ਪਰਮੇਸ਼ਵਰ ਦੇ ਹੱਥਾਂ ਵਿੱਚ ਹਨ, ਪਰ ਕੋਈ ਨਹੀਂ ਜਾਣਦਾ ਕਿ ਪਿਆਰ ਜਾਂ ਨਫ਼ਰਤ ਉਹਨਾਂ ਦੀ ਉਡੀਕ ਕਰ ਰਹੀ ਹੈ।

Ecclesiastes 9:1 (UKJV) For all this I considered in my heart even to declare all this, that the righteous, and the wise, and their works, are in the hand of God: no man knows either love or hatred by all that is before them.

1ਇਸ ਲਈ ਮੈਂ ਇਸ ਸਭ ਤੇ ਵਿਚਾਰ ਕੀਤਾ ਅਤੇ ਸਿੱਟਾ ਕੱਢਿਆ ਕਿ ਧਰਮੀ ਅਤੇ ਬੁੱਧੀਮਾਨ ਅਤੇ ਉਹ ਜੋ ਕਰਦੇ ਹਨ ਉਹ ਪਰਮੇਸ਼ਵਰ ਦੇ ਹੱਥਾਂ ਵਿੱਚ ਹਨ, ਪਰ ਕੋਈ ਨਹੀਂ ਜਾਣਦਾ ਕਿ ਪਿਆਰ ਜਾਂ ਨਫ਼ਰਤ ਉਹਨਾਂ ਦੀ ਉਡੀਕ ਕਰ ਰਹੀ ਹੈ।

2ਸਾਰਿਆਂ ਦੀ ਇੱਕ ਸਾਂਝੀ ਮੰਜ਼ਲ ਹੈ। ਧਰਮੀ ਅਤੇ ਦੁਸ਼ਟ, ਚੰਗੇ ਅਤੇ ਮਾੜੇ, ਸ਼ੁੱਧ ਅਤੇ ਅਸ਼ੁੱਧ, ਉਹ ਜੋ ਬਲੀਦਾਨ ਚੜ੍ਹਾਉਂਦੇ ਹਨ ਅਤੇ ਜੋ ਨਹੀਂ ਵੀ ਚੜ੍ਹਾਉਂਦੇ। ਜਿਵੇਂ ਇਹ ਚੰਗੇ ਲੋਕਾਂ ਨਾਲ ਹੁੰਦਾ ਹੈ, ਉਵੇਂ ਹੀ ਪਾਪੀਆਂ ਨਾਲ ਹੁੰਦਾ ਹੈ, ਜਿਵੇਂ ਸਹੁੰ ਖਾਣ ਵਾਲਿਆਂ ਨਾਲ ਹੁੰਦਾ ਹੈ, ਉਸੇ ਤਰ੍ਹਾਂ ਉਹਨਾਂ ਨਾਲ ਜੋ ਉਹਨਾਂ ਨੂੰ ਲੈਣ ਤੋਂ ਡਰਦੇ ਹਨ।

3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠਾਂ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹਾ ਵਾਪਰਦਾ ਹੈ। ਲੋਕਾਂ ਦੇ ਦਿਲ ਬੁਰਿਆਈ ਨਾਲ ਭਰੇ ਹੋਵੇ ਹਨ ਜਦ ਤੱਕ ਉਹ ਜਿਉਂਦੇ ਹਨ ਉਹਨਾਂ ਦੇ ਦਿਲ ਪਾਗਲਪਨ ਵਿੱਚ ਰਹਿੰਦੇ ਹਨ ਇਸ ਤੋਂ ਬਾਅਦ ਉਹ ਮੁਰਦਿਆਂ ਵਿੱਚ ਚਲੇ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.