ਉਪਦੇਸ਼ਕ 9

ਸਾਰਿਆਂ ਦੀ ਇੱਕ ਸਾਂਝੀ ਮੰਜ਼ਲ ਹੈ। ਧਰਮੀ ਅਤੇ ਦੁਸ਼ਟ, ਚੰਗੇ ਅਤੇ ਮਾੜੇ, ਸ਼ੁੱਧ ਅਤੇ ਅਸ਼ੁੱਧ, ਉਹ ਜੋ ਬਲੀਦਾਨ ਚੜ੍ਹਾਉਂਦੇ ਹਨ ਅਤੇ ਜੋ ਨਹੀਂ ਵੀ ਚੜ੍ਹਾਉਂਦੇ। ਜਿਵੇਂ ਇਹ ਚੰਗੇ ਲੋਕਾਂ ਨਾਲ ਹੁੰਦਾ ਹੈ, ਉਵੇਂ ਹੀ ਪਾਪੀਆਂ ਨਾਲ ਹੁੰਦਾ ਹੈ, ਜਿਵੇਂ ਸਹੁੰ ਖਾਣ ਵਾਲਿਆਂ ਨਾਲ ਹੁੰਦਾ ਹੈ, ਉਸੇ ਤਰ੍ਹਾਂ ਉਹਨਾਂ ਨਾਲ ਜੋ ਉਹਨਾਂ ਨੂੰ ਲੈਣ ਤੋਂ ਡਰਦੇ ਹਨ।

Ecclesiastes 9:2 (UKJV) All things come alike to all: there is one event to the righteous, and to the wicked; to the good and to the clean, and to the unclean; to him that sacrifices, and to him that sacrifices not: as is the good, so is the sinner; and he that swears, as he that fears an oath.

1ਇਸ ਲਈ ਮੈਂ ਇਸ ਸਭ ਤੇ ਵਿਚਾਰ ਕੀਤਾ ਅਤੇ ਸਿੱਟਾ ਕੱਢਿਆ ਕਿ ਧਰਮੀ ਅਤੇ ਬੁੱਧੀਮਾਨ ਅਤੇ ਉਹ ਜੋ ਕਰਦੇ ਹਨ ਉਹ ਪਰਮੇਸ਼ਵਰ ਦੇ ਹੱਥਾਂ ਵਿੱਚ ਹਨ, ਪਰ ਕੋਈ ਨਹੀਂ ਜਾਣਦਾ ਕਿ ਪਿਆਰ ਜਾਂ ਨਫ਼ਰਤ ਉਹਨਾਂ ਦੀ ਉਡੀਕ ਕਰ ਰਹੀ ਹੈ।

2ਸਾਰਿਆਂ ਦੀ ਇੱਕ ਸਾਂਝੀ ਮੰਜ਼ਲ ਹੈ। ਧਰਮੀ ਅਤੇ ਦੁਸ਼ਟ, ਚੰਗੇ ਅਤੇ ਮਾੜੇ, ਸ਼ੁੱਧ ਅਤੇ ਅਸ਼ੁੱਧ, ਉਹ ਜੋ ਬਲੀਦਾਨ ਚੜ੍ਹਾਉਂਦੇ ਹਨ ਅਤੇ ਜੋ ਨਹੀਂ ਵੀ ਚੜ੍ਹਾਉਂਦੇ। ਜਿਵੇਂ ਇਹ ਚੰਗੇ ਲੋਕਾਂ ਨਾਲ ਹੁੰਦਾ ਹੈ, ਉਵੇਂ ਹੀ ਪਾਪੀਆਂ ਨਾਲ ਹੁੰਦਾ ਹੈ, ਜਿਵੇਂ ਸਹੁੰ ਖਾਣ ਵਾਲਿਆਂ ਨਾਲ ਹੁੰਦਾ ਹੈ, ਉਸੇ ਤਰ੍ਹਾਂ ਉਹਨਾਂ ਨਾਲ ਜੋ ਉਹਨਾਂ ਨੂੰ ਲੈਣ ਤੋਂ ਡਰਦੇ ਹਨ।

3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠਾਂ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹਾ ਵਾਪਰਦਾ ਹੈ। ਲੋਕਾਂ ਦੇ ਦਿਲ ਬੁਰਿਆਈ ਨਾਲ ਭਰੇ ਹੋਵੇ ਹਨ ਜਦ ਤੱਕ ਉਹ ਜਿਉਂਦੇ ਹਨ ਉਹਨਾਂ ਦੇ ਦਿਲ ਪਾਗਲਪਨ ਵਿੱਚ ਰਹਿੰਦੇ ਹਨ ਇਸ ਤੋਂ ਬਾਅਦ ਉਹ ਮੁਰਦਿਆਂ ਵਿੱਚ ਚਲੇ ਜਾਂਦੇ ਹਨ।

4ਕੋਈ ਵੀ ਜਿਹੜਾ ਜੀਉਂਦਿਆਂ ਦੇ ਵਿੱਚ ਹੈ ਉਸਦੇ ਲਈ ਉਮੀਦ ਹੈ, ਕਿਉਂ ਜੋ ਮਰੇ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.