ਉਪਦੇਸ਼ਕ 9

ਹੁਣ ਉਸ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਪਰ ਉਹ ਬੁੱਧਵਾਨ ਸੀ, ਜਿਸਨੇ ਆਪਣੀ ਬੁੱਧ ਨਾਲ ਸ਼ਹਿਰ ਨੂੰ ਬਚਾਇਆ। ਪਰ ਤਾਂ ਵੀ ਉਸ ਗਰੀਬ ਨੂੰ ਕਿਸੇ ਨੇ ਯਾਦ ਨਹੀਂ ਕੀਤਾ।

Ecclesiastes 9:15 (UKJV) Now there was found in it a poor wise man, and he by his wisdom delivered the city; yet no man remembered that same poor man.

13ਮੈਂ ਸੂਰਜ ਦੇ ਹੇਠਾਂ ਬੁੱਧੀ ਦੀ ਇਹ ਉਦਾਹਰਣ ਵੀ ਵੇਖੀ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।

14ਇੱਕ ਵਾਰ ਇੱਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿੱਚ ਕੁਝ ਹੀ ਲੋਕ ਰਹਿੰਦੇ ਸਨ ਅਤੇ ਇੱਕ ਸ਼ਕਤੀਸ਼ਾਲੀ ਰਾਜਾ ਉਸ ਦੇ ਵਿਰੁੱਧ ਆਇਆ, ਉਸ ਨੇ ਉਸ ਨੂੰ ਘੇਰ ਲਿਆ ਅਤੇ ਉਸਦੇ ਵਿਰੁੱਧ ਵਿਸ਼ਾਲ ਮੋਰਚਾ ਲਗਾਇਆ।

15ਹੁਣ ਉਸ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਪਰ ਉਹ ਬੁੱਧਵਾਨ ਸੀ, ਜਿਸਨੇ ਆਪਣੀ ਬੁੱਧ ਨਾਲ ਸ਼ਹਿਰ ਨੂੰ ਬਚਾਇਆ। ਪਰ ਤਾਂ ਵੀ ਉਸ ਗਰੀਬ ਨੂੰ ਕਿਸੇ ਨੇ ਯਾਦ ਨਹੀਂ ਕੀਤਾ।

16ਇਸ ਲਈ ਮੈਂ ਕਿਹਾ, “ਬੁੱਧ ਤਾਕਤ ਨਾਲੋਂ ਚੰਗੀ ਹੈ।” ਪਰ ਗਰੀਬ ਆਦਮੀ ਦੀ ਸਿਆਣਪ ਨੂੰ ਤੁੱਛ ਜਾਣਿਆ ਜਾਂਦਾ ਹੈ ਅਤੇ ਉਸ ਦੀਆਂ ਗੱਲਾਂ ਨੂੰ ਸੁਣਿਆ ਨਹੀਂ ਜਾਂਦਾ।

17ਮੂਰਖਾਂ ਦੇ ਸ਼ਾਸਕ ਦੀਆਂ ਚੀਕਾਂ ਨਾਲੋਂ ਬੁੱਧੀਮਾਨਾਂ ਦੀਆਂ ਸ਼ਾਂਤ ਗੱਲਾਂ ਸੁਣਨ ਯੋਗ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.