ਉਪਦੇਸ਼ਕ 9

ਇਸ ਲਈ ਮੈਂ ਕਿਹਾ, “ਬੁੱਧ ਤਾਕਤ ਨਾਲੋਂ ਚੰਗੀ ਹੈ।” ਪਰ ਗਰੀਬ ਆਦਮੀ ਦੀ ਸਿਆਣਪ ਨੂੰ ਤੁੱਛ ਜਾਣਿਆ ਜਾਂਦਾ ਹੈ ਅਤੇ ਉਸ ਦੀਆਂ ਗੱਲਾਂ ਨੂੰ ਸੁਣਿਆ ਨਹੀਂ ਜਾਂਦਾ।

Ecclesiastes 9:16 (UKJV) Then said I, Wisdom is better than strength: nevertheless the poor man's wisdom is despised, and his words are not heard.

14ਇੱਕ ਵਾਰ ਇੱਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿੱਚ ਕੁਝ ਹੀ ਲੋਕ ਰਹਿੰਦੇ ਸਨ ਅਤੇ ਇੱਕ ਸ਼ਕਤੀਸ਼ਾਲੀ ਰਾਜਾ ਉਸ ਦੇ ਵਿਰੁੱਧ ਆਇਆ, ਉਸ ਨੇ ਉਸ ਨੂੰ ਘੇਰ ਲਿਆ ਅਤੇ ਉਸਦੇ ਵਿਰੁੱਧ ਵਿਸ਼ਾਲ ਮੋਰਚਾ ਲਗਾਇਆ।

15ਹੁਣ ਉਸ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਪਰ ਉਹ ਬੁੱਧਵਾਨ ਸੀ, ਜਿਸਨੇ ਆਪਣੀ ਬੁੱਧ ਨਾਲ ਸ਼ਹਿਰ ਨੂੰ ਬਚਾਇਆ। ਪਰ ਤਾਂ ਵੀ ਉਸ ਗਰੀਬ ਨੂੰ ਕਿਸੇ ਨੇ ਯਾਦ ਨਹੀਂ ਕੀਤਾ।

16ਇਸ ਲਈ ਮੈਂ ਕਿਹਾ, “ਬੁੱਧ ਤਾਕਤ ਨਾਲੋਂ ਚੰਗੀ ਹੈ।” ਪਰ ਗਰੀਬ ਆਦਮੀ ਦੀ ਸਿਆਣਪ ਨੂੰ ਤੁੱਛ ਜਾਣਿਆ ਜਾਂਦਾ ਹੈ ਅਤੇ ਉਸ ਦੀਆਂ ਗੱਲਾਂ ਨੂੰ ਸੁਣਿਆ ਨਹੀਂ ਜਾਂਦਾ।

17ਮੂਰਖਾਂ ਦੇ ਸ਼ਾਸਕ ਦੀਆਂ ਚੀਕਾਂ ਨਾਲੋਂ ਬੁੱਧੀਮਾਨਾਂ ਦੀਆਂ ਸ਼ਾਂਤ ਗੱਲਾਂ ਸੁਣਨ ਯੋਗ ਹਨ।

18ਬੁੱਧ ਯੁੱਧ ਦੇ ਹਥਿਆਰਾਂ ਨਾਲੋਂ ਚੰਗੀ ਹੈ, ਪਰ ਇੱਕ ਪਾਪੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਤਬਾਹ ਕਰ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.