43ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਪਸਾਹ ਦੇ ਭੋਜਨ ਲਈ ਇਹ ਨਿਯਮ ਹਨ। “ਕੋਈ ਵੀ ਓਪਰਾ ਇਸਨੂੰ ਨਹੀਂ ਖਾ ਸਕਦਾ।
44ਕੋਈ ਵੀ ਨੌਕਰ ਜੋ ਤੁਸੀਂ ਖਰੀਦਿਆ ਹੈ, ਉਹ ਉਸਦੀ ਸੁੰਨਤ ਕਰਨ ਤੋਂ ਬਾਅਦ ਉਸਨੂੰ ਖਾ ਸਕਦਾ ਹੈ।
45ਪਰ ਇੱਕ ਪਰਦੇਸੀ ਅਤੇ ਮਜ਼ਦੂਰੀ ਤੇ ਕੰਮ ਕਰਨ ਵਾਲਾ ਇਸ ਨੂੰ ਨਹੀਂ ਖਾ ਸਕਦਾ ਹੈ।
46“ਇਹ ਘਰ ਦੇ ਅੰਦਰ ਹੀ ਖਾਧਾ ਜਾਣਾ ਚਾਹੀਦਾ ਹੈ; ਕੋਈ ਵੀ ਮਾਸ ਘਰ ਤੋਂ ਬਾਹਰ ਨਾ ਲਓ। ਨਾ ਉਸਦੀ ਕੋਈ ਹੱਡੀ ਤੋੜਿਓ।
47ਇਸਰਾਏਲ ਦੀ ਸਾਰੀ ਮੰਡਲੀ ਨੇ ਇਸ ਨੂੰ ਮਨਾਇਆ।