ਹਿਜ਼ਕੀਏਲ 12

ਮੈਂ ਉਹ ਦੇ ਲਈ ਆਪਣਾ ਜਾਲ ਵਿਛਾਵਾਂਗਾ ਅਤੇ ਉਹ ਮੇਰੇ ਫੰਦੇ ਵਿੱਚ ਫਸ ਜਾਵੇਗਾ। ਮੈਂ ਉਸ ਨੂੰ ਕਸਦੀਆਂ ਦੇ ਦੇਸ਼ ਬਾਬੇਲ ਵਿੱਚ ਲਿਆਵਾਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉੱਥੇ ਉਹ ਮਰ ਜਾਵੇਗਾ।

Ezekiel 12:13 (UKJV) My net also will I spread upon him, and he shall be taken in my snare: and I will bring him to Babylon to the land of the Chaldeans; yet shall he not see it, though he shall die there.

11ਉਹਨਾਂ ਨੂੰ ਆਖੋ, ‘ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ।’ “ਜਿਵੇਂ ਮੈਂ ਕੀਤਾ ਹੈ, ਉਸੇ ਤਰ੍ਹਾਂ ਹੀ ਉਹਨਾਂ ਨਾਲ ਕੀਤਾ ਜਾਵੇਗਾ। ਉਹ ਗ਼ੁਲਾਮਾਂ ਵਜੋਂ ਗ਼ੁਲਾਮੀ ਵਿੱਚ ਚਲੇ ਜਾਣਗੇ।

12“ਉਹਨਾਂ ਵਿੱਚੋਂ ਰਾਜਕੁਮਾਰ ਸ਼ਾਮ ਵੇਲੇ ਆਪਣੀਆਂ ਚੀਜ਼ਾਂ ਆਪਣੇ ਮੋਢੇ ਉੱਤੇ ਰੱਖ ਕੇ ਚਲਾ ਜਾਵੇਗਾ, ਅਤੇ ਉਸ ਦੇ ਲੰਘਣ ਲਈ ਕੰਧ ਵਿੱਚ ਇੱਕ ਟੋਆ ਪੁੱਟਿਆ ਜਾਵੇਗਾ। ਉਹ ਆਪਣਾ ਮੂੰਹ ਢੱਕ ਲਵੇਗਾ ਤਾਂ ਜੋ ਉਹ ਧਰਤੀ ਨੂੰ ਨਾ ਦੇਖ ਸਕੇ।

13ਮੈਂ ਉਹ ਦੇ ਲਈ ਆਪਣਾ ਜਾਲ ਵਿਛਾਵਾਂਗਾ ਅਤੇ ਉਹ ਮੇਰੇ ਫੰਦੇ ਵਿੱਚ ਫਸ ਜਾਵੇਗਾ। ਮੈਂ ਉਸ ਨੂੰ ਕਸਦੀਆਂ ਦੇ ਦੇਸ਼ ਬਾਬੇਲ ਵਿੱਚ ਲਿਆਵਾਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉੱਥੇ ਉਹ ਮਰ ਜਾਵੇਗਾ।

14ਮੈਂ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਅਰਥਾਤ ਉਸ ਦੀ ਲਾਠੀ ਅਤੇ ਉਸ ਦੀਆਂ ਸਾਰੀਆਂ ਫ਼ੌਜਾਂ ਨੂੰ ਹਵਾ ਵਿੱਚ ਖਿਲਾਰ ਦਿਆਂਗਾ ਅਤੇ ਖਿੱਚੀ ਹੋਈ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ।

15“ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦੇਵਾਂਗਾ ਤਾਂ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.