7ਕੀ ਤੁਸੀਂ ਝੂਠੇ ਦਰਸ਼ਣ ਨਹੀਂ ਵੇਖੇ ਅਤੇ ਝੂਠੀਆਂ ਗੱਲਾਂ ਨਹੀਂ ਕੀਤੀਆਂ ਜਦੋਂ ਤੁਸੀਂ ਕਹਿੰਦੇ ਹੋ, “ਯਾਹਵੇਹ ਦਾ ਵਾਕ ਹੈ,” ਭਾਵੇਂ ਮੈਂ ਨਹੀਂ ਬੋਲਿਆ?
8“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਤੁਹਾਡੇ ਝੂਠੇ ਸ਼ਬਦਾਂ ਅਤੇ ਝੂਠੇ ਦਰਸ਼ਣਾ ਦੇ ਕਾਰਨ, ਮੈਂ ਤੁਹਾਡੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ।
9ਮੇਰਾ ਹੱਥ ਉਹਨਾਂ ਨਬੀਆਂ ਦੇ ਵਿਰੁੱਧ ਹੋਵੇਗਾ ਜੋ ਝੂਠੇ ਦਰਸ਼ਣ ਵੇਖਦੇ ਅਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ। ਉਹ ਨਾ ਤਾਂ ਮੇਰੀ ਪਰਜਾ ਦੀ ਸਭਾ ਵਿੱਚ ਸ਼ਾਮਲ ਹੋਣਗੇ, ਨਾ ਇਸਰਾਏਲ ਦੇ ਲੇਖੇ ਵਿੱਚ ਦਰਜ ਹੋਣਗੇ, ਨਾ ਉਹ ਇਸਰਾਏਲ ਦੀ ਧਰਤੀ ਵਿੱਚ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।
10“ ‘ਕਿਉਂਕਿ ਉਹ ਮੇਰੇ ਲੋਕਾਂ ਨੂੰ ਇਹ ਕਹਿ ਕੇ ਕੁਰਾਹੇ ਪਾਉਂਦੇ ਹਨ, “ਸ਼ਾਂਤੀ,” ਜਦੋਂ ਸ਼ਾਂਤੀ ਨਹੀਂ ਹੁੰਦੀ, ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ, ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ,
11ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ਆਖ, ਉਹ ਡਿੱਗ ਪਏਗੀ। ਕਿਉਂ ਜੋ ਮੋਹਲੇਧਾਰ ਵਰਖਾ ਪਵੇਗੀ ਅਤੇ ਵੱਡੇ-ਵੱਡੇ ਗੜੇ ਪੈਣਗੇ ਅਤੇ ਹਨੇਰੀ ਉਹ ਨੂੰ ਡੇਗ ਦੇਵੇਗੀ।