18ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਭਾਵੇਂ ਇਹ ਤਿੰਨ ਮਨੁੱਖ ਇਸ ਵਿੱਚ ਹੋਣ, ਤਾਂ ਵੀ ਉਹ ਆਪਣੇ ਪੁੱਤਰਾਂ ਜਾਂ ਧੀਆਂ ਨੂੰ ਨਹੀਂ ਬਚਾ ਸਕਣਗੇ। ਉਹ ਇਕੱਲੇ ਹੀ ਬਚ ਜਾਣਗੇ।
19“ਜਾਂ ਜੇਕਰ ਮੈਂ ਉਸ ਧਰਤੀ ਉੱਤੇ ਕੋਈ ਬਿਪਤਾ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਸੁੱਟਾਂ,
20ਭਾਵੇਂ ਨੋਹ, ਦਾਨੀਏਲ ਅਤੇ ਅੱਯੋਬ ਉਸ ਵਿੱਚ ਹੋਣ ਤਾਂ ਵੀ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ।
21“ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਹ ਕਿੰਨਾ ਮਾੜਾ ਹੋਵੇਗਾ ਜਦੋਂ ਮੈਂ ਯੇਰੂਸ਼ਲੇਮ ਦੇ ਵਿਰੁੱਧ ਆਪਣੇ ਚਾਰ ਭਿਆਨਕ ਨਿਆਂ ਭੇਜਾਂਗਾ, ਤਲਵਾਰ, ਕਾਲ, ਜੰਗਲੀ ਜਾਨਵਰ ਅਤੇ ਮਹਾਂਮਾਰੀ ਉਸ ਦੇ ਮਨੁੱਖਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰਨ ਲਈ!
22ਫਿਰ ਵੀ ਕੁਝ ਪੁੱਤਰ ਅਤੇ ਧੀਆਂ ਬਚੇ ਰਹਿਣਗੇ, ਜਿਨ੍ਹਾਂ ਨੂੰ ਇਸ ਵਿੱਚੋਂ ਬਾਹਰ ਲਿਆਂਦਾ ਜਾਵੇਗਾ। ਉਹ ਤੁਹਾਡੇ ਕੋਲ ਆਉਣਗੇ, ਅਤੇ ਜਦੋਂ ਤੁਸੀਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਨੂੰ ਉਸ ਤਬਾਹੀ ਬਾਰੇ ਤਸੱਲੀ ਮਿਲੇਗੀ ਜੋ ਮੈਂ ਯੇਰੂਸ਼ਲੇਮ ਉੱਤੇ ਲਿਆਂਦੀ ਹੈ ਹਰ ਬਿਪਤਾ ਜੋ ਮੈਂ ਇਸ ਉੱਤੇ ਲਿਆਇਆ ਹੈ।