ਹਿਜ਼ਕੀਏਲ 14

ਫਿਰ ਵੀ ਕੁਝ ਪੁੱਤਰ ਅਤੇ ਧੀਆਂ ਬਚੇ ਰਹਿਣਗੇ, ਜਿਨ੍ਹਾਂ ਨੂੰ ਇਸ ਵਿੱਚੋਂ ਬਾਹਰ ਲਿਆਂਦਾ ਜਾਵੇਗਾ। ਉਹ ਤੁਹਾਡੇ ਕੋਲ ਆਉਣਗੇ, ਅਤੇ ਜਦੋਂ ਤੁਸੀਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਨੂੰ ਉਸ ਤਬਾਹੀ ਬਾਰੇ ਤਸੱਲੀ ਮਿਲੇਗੀ ਜੋ ਮੈਂ ਯੇਰੂਸ਼ਲੇਮ ਉੱਤੇ ਲਿਆਂਦੀ ਹੈ ਹਰ ਬਿਪਤਾ ਜੋ ਮੈਂ ਇਸ ਉੱਤੇ ਲਿਆਇਆ ਹੈ।

Ezekiel 14:22 (UKJV) Yet, behold, therein shall be left a remnant that shall be brought forth, both sons and daughters: behold, they shall come forth unto you, and all of you shall see their way and their doings: and all of you shall be comforted concerning the evil that I have brought upon Jerusalem, even concerning all that I have brought upon it.

20ਭਾਵੇਂ ਨੋਹ, ਦਾਨੀਏਲ ਅਤੇ ਅੱਯੋਬ ਉਸ ਵਿੱਚ ਹੋਣ ਤਾਂ ਵੀ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ।

21“ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਹ ਕਿੰਨਾ ਮਾੜਾ ਹੋਵੇਗਾ ਜਦੋਂ ਮੈਂ ਯੇਰੂਸ਼ਲੇਮ ਦੇ ਵਿਰੁੱਧ ਆਪਣੇ ਚਾਰ ਭਿਆਨਕ ਨਿਆਂ ਭੇਜਾਂਗਾ, ਤਲਵਾਰ, ਕਾਲ, ਜੰਗਲੀ ਜਾਨਵਰ ਅਤੇ ਮਹਾਂਮਾਰੀ ਉਸ ਦੇ ਮਨੁੱਖਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰਨ ਲਈ!

22ਫਿਰ ਵੀ ਕੁਝ ਪੁੱਤਰ ਅਤੇ ਧੀਆਂ ਬਚੇ ਰਹਿਣਗੇ, ਜਿਨ੍ਹਾਂ ਨੂੰ ਇਸ ਵਿੱਚੋਂ ਬਾਹਰ ਲਿਆਂਦਾ ਜਾਵੇਗਾ। ਉਹ ਤੁਹਾਡੇ ਕੋਲ ਆਉਣਗੇ, ਅਤੇ ਜਦੋਂ ਤੁਸੀਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਨੂੰ ਉਸ ਤਬਾਹੀ ਬਾਰੇ ਤਸੱਲੀ ਮਿਲੇਗੀ ਜੋ ਮੈਂ ਯੇਰੂਸ਼ਲੇਮ ਉੱਤੇ ਲਿਆਂਦੀ ਹੈ ਹਰ ਬਿਪਤਾ ਜੋ ਮੈਂ ਇਸ ਉੱਤੇ ਲਿਆਇਆ ਹੈ।

23ਉਹ ਵੀ ਜਦ ਤੁਸੀਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.