17“ਜਾਂ ਮੈਂ ਉਸ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ ਅਤੇ ਆਖਾਂ, ‘ਤਲਵਾਰ ਸਾਰੇ ਦੇਸ਼ ਵਿੱਚੋਂ ਦੀ ਲੰਘ,’ ਅਤੇ ਮੈਂ ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਦਿਆਂ,
18ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਭਾਵੇਂ ਇਹ ਤਿੰਨ ਮਨੁੱਖ ਇਸ ਵਿੱਚ ਹੋਣ, ਤਾਂ ਵੀ ਉਹ ਆਪਣੇ ਪੁੱਤਰਾਂ ਜਾਂ ਧੀਆਂ ਨੂੰ ਨਹੀਂ ਬਚਾ ਸਕਣਗੇ। ਉਹ ਇਕੱਲੇ ਹੀ ਬਚ ਜਾਣਗੇ।
19“ਜਾਂ ਜੇਕਰ ਮੈਂ ਉਸ ਧਰਤੀ ਉੱਤੇ ਕੋਈ ਬਿਪਤਾ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਸੁੱਟਾਂ,
20ਭਾਵੇਂ ਨੋਹ, ਦਾਨੀਏਲ ਅਤੇ ਅੱਯੋਬ ਉਸ ਵਿੱਚ ਹੋਣ ਤਾਂ ਵੀ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ।
21“ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਹ ਕਿੰਨਾ ਮਾੜਾ ਹੋਵੇਗਾ ਜਦੋਂ ਮੈਂ ਯੇਰੂਸ਼ਲੇਮ ਦੇ ਵਿਰੁੱਧ ਆਪਣੇ ਚਾਰ ਭਿਆਨਕ ਨਿਆਂ ਭੇਜਾਂਗਾ, ਤਲਵਾਰ, ਕਾਲ, ਜੰਗਲੀ ਜਾਨਵਰ ਅਤੇ ਮਹਾਂਮਾਰੀ ਉਸ ਦੇ ਮਨੁੱਖਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰਨ ਲਈ!