ਹਿਜ਼ਕੀਏਲ 14

“ਜਾਂ ਮੈਂ ਉਸ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ ਅਤੇ ਆਖਾਂ, ‘ਤਲਵਾਰ ਸਾਰੇ ਦੇਸ਼ ਵਿੱਚੋਂ ਦੀ ਲੰਘ,’ ਅਤੇ ਮੈਂ ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਦਿਆਂ,

Ezekiel 14:17 (UKJV) Or if I bring a sword upon that land, and say, Sword, go through the land; so that I cut off man and beast from it:

15“ਜਾਂ ਜੇਕਰ ਮੈਂ ਉਸ ਦੇਸ਼ ਵਿੱਚ ਜੰਗਲੀ ਜਾਨਵਰਾਂ ਨੂੰ ਭੇਜਾਂ ਅਤੇ ਉਹ ਉਸ ਨੂੰ ਬੇ-ਔਲਾਦ ਛੱਡ ਦੇਣ ਅਤੇ ਉਹ ਵਿਰਾਨ ਹੋ ਜਾਵੇ ਤਾਂ ਜੋ ਦਰਿੰਦਿਆਂ ਦੇ ਕਾਰਨ ਕੋਈ ਵੀ ਉਸ ਵਿੱਚੋਂ ਦੀ ਲੰਘ ਨਾ ਸਕੇ,

16ਤਾਂ ਵੀ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ, ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਬਚਾ ਸਕਣਗੇ, ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ।

17“ਜਾਂ ਮੈਂ ਉਸ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ ਅਤੇ ਆਖਾਂ, ‘ਤਲਵਾਰ ਸਾਰੇ ਦੇਸ਼ ਵਿੱਚੋਂ ਦੀ ਲੰਘ,’ ਅਤੇ ਮੈਂ ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਦਿਆਂ,

18ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਭਾਵੇਂ ਇਹ ਤਿੰਨ ਮਨੁੱਖ ਇਸ ਵਿੱਚ ਹੋਣ, ਤਾਂ ਵੀ ਉਹ ਆਪਣੇ ਪੁੱਤਰਾਂ ਜਾਂ ਧੀਆਂ ਨੂੰ ਨਹੀਂ ਬਚਾ ਸਕਣਗੇ। ਉਹ ਇਕੱਲੇ ਹੀ ਬਚ ਜਾਣਗੇ।

19“ਜਾਂ ਜੇਕਰ ਮੈਂ ਉਸ ਧਰਤੀ ਉੱਤੇ ਕੋਈ ਬਿਪਤਾ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਸੁੱਟਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.