ਹਿਜ਼ਕੀਏਲ 14

“ਜਾਂ ਜੇਕਰ ਮੈਂ ਉਸ ਦੇਸ਼ ਵਿੱਚ ਜੰਗਲੀ ਜਾਨਵਰਾਂ ਨੂੰ ਭੇਜਾਂ ਅਤੇ ਉਹ ਉਸ ਨੂੰ ਬੇ-ਔਲਾਦ ਛੱਡ ਦੇਣ ਅਤੇ ਉਹ ਵਿਰਾਨ ਹੋ ਜਾਵੇ ਤਾਂ ਜੋ ਦਰਿੰਦਿਆਂ ਦੇ ਕਾਰਨ ਕੋਈ ਵੀ ਉਸ ਵਿੱਚੋਂ ਦੀ ਲੰਘ ਨਾ ਸਕੇ,

Ezekiel 14:15 (UKJV) If I cause dangerous beasts to pass through the land, and they spoil it, so that it be desolate, that no man may pass through because of the beasts:

13“ਹੇ ਮਨੁੱਖ ਦੇ ਪੁੱਤਰ, ਜੇਕਰ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ,

14ਭਾਵੇਂ ਉਸ ਵਿੱਚ ਨੋਹ, ਦਾਨੀਏਲ ਅਤੇ ਅੱਯੋਬ ਤਿੰਨ ਮਨੁੱਖ ਹੋਣ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਬਚਾਉਣਗੇ।

15“ਜਾਂ ਜੇਕਰ ਮੈਂ ਉਸ ਦੇਸ਼ ਵਿੱਚ ਜੰਗਲੀ ਜਾਨਵਰਾਂ ਨੂੰ ਭੇਜਾਂ ਅਤੇ ਉਹ ਉਸ ਨੂੰ ਬੇ-ਔਲਾਦ ਛੱਡ ਦੇਣ ਅਤੇ ਉਹ ਵਿਰਾਨ ਹੋ ਜਾਵੇ ਤਾਂ ਜੋ ਦਰਿੰਦਿਆਂ ਦੇ ਕਾਰਨ ਕੋਈ ਵੀ ਉਸ ਵਿੱਚੋਂ ਦੀ ਲੰਘ ਨਾ ਸਕੇ,

16ਤਾਂ ਵੀ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ, ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਬਚਾ ਸਕਣਗੇ, ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ।

17“ਜਾਂ ਮੈਂ ਉਸ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ ਅਤੇ ਆਖਾਂ, ‘ਤਲਵਾਰ ਸਾਰੇ ਦੇਸ਼ ਵਿੱਚੋਂ ਦੀ ਲੰਘ,’ ਅਤੇ ਮੈਂ ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਦਿਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.