8“ ‘ਬਾਅਦ ਵਿੱਚ ਮੈਂ ਲੰਘਿਆ, ਅਤੇ ਜਦੋਂ ਮੈਂ ਤੇਰੇ ਵੱਲ ਵੇਖਿਆ ਤਾਂ ਵੇਖੋ ਤੇਰੇ ਲਈ ਪਿਆਰ ਦਾ ਸਮਾਂ ਆ ਗਿਆ ਸੀ, ਇਸ ਲਈ ਮੈਂ ਆਪਣਾ ਕੱਪੜਾ ਤੇਰੇ ਉੱਤੇ ਪਾਇਆ ਅਤੇ ਤੇਰੇ ਨੰਗੇਜ਼ ਨੂੰ ਢੱਕਿਆ, ਹਾਂ, ਸਹੁੰ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ ਅਤੇ ਤੂੰ ਮੇਰੀ ਹੋ ਗਈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
9“ ‘ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਤੇ ਸੁਗੰਧ ਵਾਲਾ ਤੇਲ ਮਲਿਆ।
10ਮੈਂ ਤੈਨੂੰ ਕਢਾਈ ਵਾਲਾ ਪਹਿਰਾਵਾ ਪਹਿਨਾਇਆ ਅਤੇ ਚਮੜੇ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਮਹਿੰਗੇ ਰੇਸ਼ਮ ਨਾਲ ਢੱਕਿਆ।
11ਮੈਂ ਤੈਨੂੰ ਗਹਿਣਿਆਂ ਨਾਲ ਸ਼ਿੰਗਾਰਿਆ: ਮੈਂ ਤੇਰੀਆਂ ਬਾਹਾਂ ਵਿੱਚ ਕੰਗਣ ਅਤੇ ਤੇਰੇ ਗਲੇ ਵਿੱਚ ਇੱਕ ਹਾਰ ਪਾਇਆ,
12ਅਤੇ ਮੈਂ ਤੇਰੇ ਨੱਕ ਵਿੱਚ ਨੱਥ, ਤੇਰੇ ਕੰਨਾਂ ਵਿੱਚ ਮੁੰਦਰੀਆਂ ਅਤੇ ਤੇਰੇ ਸਿਰ ਉੱਤੇ ਇੱਕ ਸੁੰਦਰ ਤਾਜ ਰੱਖਿਆ।