ਹਿਜ਼ਕੀਏਲ 18

ਉਹ ਪਹਾੜੀ ਅਸਥਾਨਾਂ ਉੱਤੇ ਨਹੀਂ ਖਾਂਦਾ ਅਤੇ ਨਾ ਹੀ ਇਸਰਾਏਲ ਦੀਆਂ ਮੂਰਤੀਆਂ ਵੱਲ ਵੇਖਦਾ ਹੈ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਅਪਵਿੱਤਰ ਨਹੀਂ ਕਰਦਾ, ਅਤੇ ਕਿਸੇ ਔਰਤ ਨਾਲ ਉਸ ਦੇ ਮਾਸਿਕ ਦੇ ਸਮੇਂ ਸਰੀਰਕ ਸੰਬੰਧ ਨਹੀਂ ਰੱਖਦਾ।

Ezekiel 18:6 (UKJV) And has not eaten upon the mountains, neither has lifted up his eyes to the idols of the house of Israel, neither has defiled his neighbour's wife, neither has come near to a menstruous woman,

4ਕਿਉਂਕਿ ਹਰ ਕੋਈ ਮੇਰਾ ਹੈ, ਮਾਤਾ-ਪਿਤਾ ਅਤੇ ਬੱਚਾ ਦੋਵੇਂ ਹੀ ਮੇਰੇ ਹਨ। ਜਿਹੜਾ ਪਾਪ ਕਰਦਾ ਹੈ ਉਹੀ ਮਰੇਗਾ।

5“ਫ਼ਰਜ਼ ਕਰੋ ਕਿ ਇੱਕ ਧਰਮੀ ਆਦਮੀ ਹੈ, ਅਤੇ ਉਸ ਦੇ ਕੰਮ ਨਿਆਂ ਅਤੇ ਧਰਮ ਦੇ ਹਨ।

6ਉਹ ਪਹਾੜੀ ਅਸਥਾਨਾਂ ਉੱਤੇ ਨਹੀਂ ਖਾਂਦਾ ਅਤੇ ਨਾ ਹੀ ਇਸਰਾਏਲ ਦੀਆਂ ਮੂਰਤੀਆਂ ਵੱਲ ਵੇਖਦਾ ਹੈ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਅਪਵਿੱਤਰ ਨਹੀਂ ਕਰਦਾ, ਅਤੇ ਕਿਸੇ ਔਰਤ ਨਾਲ ਉਸ ਦੇ ਮਾਸਿਕ ਦੇ ਸਮੇਂ ਸਰੀਰਕ ਸੰਬੰਧ ਨਹੀਂ ਰੱਖਦਾ।

7ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ, ਪਰ ਜੋ ਕੁਝ ਉਸ ਨੇ ਕਰਜ਼ੇ ਲਈ ਗਿਰਵੀ ਰੱਖਿਆ ਸੀ ਉਹ ਵਾਪਸ ਕਰ ਦਿੰਦਾ ਹੈ। ਉਹ ਲੁੱਟ-ਖਸੁੱਟ ਨਹੀਂ ਕਰਦਾ ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।

8ਉਹ ਉਹਨਾਂ ਨੂੰ ਵਿਆਜ ਉੱਤੇ ਉਧਾਰ ਨਹੀਂ ਦਿੰਦਾ, ਨਾ ਵਿਆਜ ਤੋਂ ਕੋਈ ਲਾਭ ਲੈਂਦਾ ਹੈ। ਉਹ ਗਲਤ ਕੰਮ ਕਰਨ ਤੋਂ ਆਪਣਾ ਹੱਥ ਰੋਕਦਾ ਹੈ ਅਤੇ ਦੋ ਧਿਰਾਂ ਵਿਚਕਾਰ ਨਿਰਪੱਖਤਾ ਨਾਲ ਨਿਆਂ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.