5“ਫ਼ਰਜ਼ ਕਰੋ ਕਿ ਇੱਕ ਧਰਮੀ ਆਦਮੀ ਹੈ, ਅਤੇ ਉਸ ਦੇ ਕੰਮ ਨਿਆਂ ਅਤੇ ਧਰਮ ਦੇ ਹਨ।
6ਉਹ ਪਹਾੜੀ ਅਸਥਾਨਾਂ ਉੱਤੇ ਨਹੀਂ ਖਾਂਦਾ ਅਤੇ ਨਾ ਹੀ ਇਸਰਾਏਲ ਦੀਆਂ ਮੂਰਤੀਆਂ ਵੱਲ ਵੇਖਦਾ ਹੈ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਅਪਵਿੱਤਰ ਨਹੀਂ ਕਰਦਾ, ਅਤੇ ਕਿਸੇ ਔਰਤ ਨਾਲ ਉਸ ਦੇ ਮਾਸਿਕ ਦੇ ਸਮੇਂ ਸਰੀਰਕ ਸੰਬੰਧ ਨਹੀਂ ਰੱਖਦਾ।
7ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ, ਪਰ ਜੋ ਕੁਝ ਉਸ ਨੇ ਕਰਜ਼ੇ ਲਈ ਗਿਰਵੀ ਰੱਖਿਆ ਸੀ ਉਹ ਵਾਪਸ ਕਰ ਦਿੰਦਾ ਹੈ। ਉਹ ਲੁੱਟ-ਖਸੁੱਟ ਨਹੀਂ ਕਰਦਾ ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
8ਉਹ ਉਹਨਾਂ ਨੂੰ ਵਿਆਜ ਉੱਤੇ ਉਧਾਰ ਨਹੀਂ ਦਿੰਦਾ, ਨਾ ਵਿਆਜ ਤੋਂ ਕੋਈ ਲਾਭ ਲੈਂਦਾ ਹੈ। ਉਹ ਗਲਤ ਕੰਮ ਕਰਨ ਤੋਂ ਆਪਣਾ ਹੱਥ ਰੋਕਦਾ ਹੈ ਅਤੇ ਦੋ ਧਿਰਾਂ ਵਿਚਕਾਰ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
9ਉਹ ਮੇਰੀਆਂ ਬਿਧੀਆਂ ਤੇ ਚਲਦਾ ਹੈ, ਅਤੇ ਵਫ਼ਾਦਾਰੀ ਨਾਲ ਮੇਰੇ ਨਿਯਮਾਂ ਦੀ ਪਾਲਨਾ ਕਰਦਾ ਹੈ। ਉਹ ਆਦਮੀ ਧਰਮੀ ਹੈ; ਉਹ ਜ਼ਰੂਰ ਜੀਉਂਦਾ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।