7ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ, ਪਰ ਜੋ ਕੁਝ ਉਸ ਨੇ ਕਰਜ਼ੇ ਲਈ ਗਿਰਵੀ ਰੱਖਿਆ ਸੀ ਉਹ ਵਾਪਸ ਕਰ ਦਿੰਦਾ ਹੈ। ਉਹ ਲੁੱਟ-ਖਸੁੱਟ ਨਹੀਂ ਕਰਦਾ ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
8ਉਹ ਉਹਨਾਂ ਨੂੰ ਵਿਆਜ ਉੱਤੇ ਉਧਾਰ ਨਹੀਂ ਦਿੰਦਾ, ਨਾ ਵਿਆਜ ਤੋਂ ਕੋਈ ਲਾਭ ਲੈਂਦਾ ਹੈ। ਉਹ ਗਲਤ ਕੰਮ ਕਰਨ ਤੋਂ ਆਪਣਾ ਹੱਥ ਰੋਕਦਾ ਹੈ ਅਤੇ ਦੋ ਧਿਰਾਂ ਵਿਚਕਾਰ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
9ਉਹ ਮੇਰੀਆਂ ਬਿਧੀਆਂ ਤੇ ਚਲਦਾ ਹੈ, ਅਤੇ ਵਫ਼ਾਦਾਰੀ ਨਾਲ ਮੇਰੇ ਨਿਯਮਾਂ ਦੀ ਪਾਲਨਾ ਕਰਦਾ ਹੈ। ਉਹ ਆਦਮੀ ਧਰਮੀ ਹੈ; ਉਹ ਜ਼ਰੂਰ ਜੀਉਂਦਾ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
10“ਫ਼ਰਜ਼ ਕਰੋ ਕਿ ਉਸ ਦਾ ਇੱਕ ਲੁਟੇਰਾ ਪੁੱਤਰ ਹੈ, ਜੋ ਖੂਨ ਕਰੇ ਅਤੇ ਇਹਨਾਂ ਵਿੱਚੋਂ ਕੋਈ ਹੋਰ ਕੰਮ ਕਰੇ
11(ਹਾਲਾਂਕਿ ਪਿਤਾ ਨੇ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ): “ਸਗੋਂ ਉਹ ਪਹਾੜਾਂ ਉੱਤੇ ਖਾਵੇ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ।