9ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬੇਲ ਦੇ ਰਾਜੇ ਕੋਲ ਲੈ ਆਏ। ਉਹਨਾਂ ਨੇ ਉਸ ਨੂੰ ਕੈਦ ਵਿੱਚ ਪਾ ਦਿੱਤਾ, ਇਸ ਲਈ ਜੋ ਉਸਦੀ ਦਹਾੜ ਇਸਰਾਏਲ ਦੇ ਪਹਾੜਾਂ ਉੱਤੇ ਸੁਣਾਈ ਦਿੱਤੀ ਨਾ ਜਾਵੇ।
10“ ‘ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਦਾਰ ਅਤੇ ਬਹੁਤੀਆਂ ਟਾਹਣੀ ਵਾਲੀ ਸੀ ਕਿਉਂਕਿ ਉਹ ਪਾਣੀ ਦੇ ਕੰਡੇ ਉੱਤੇ ਲਗਾਈ ਗਈ ਸੀ।
11ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ, ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ।
12ਪਰ ਕ੍ਰੋਧ ਵਿੱਚ ਉਖਾੜ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ। ਪੂਰਬੀ ਹਵਾ ਨੇ ਉਹ ਨੂੰ ਸੁੰਗੜ ਦਿੱਤਾ, ਉਹ ਦਾ ਫਲ ਖੋਹ ਲਿਆ ਗਿਆ। ਉਸ ਦੀਆਂ ਮਜ਼ਬੂਤ ਟਹਿਣੀਆਂ ਸੁੱਕ ਗਈਆਂ ਅਤੇ ਅੱਗ ਨੇ ਉਹਨਾਂ ਨੂੰ ਭਸਮ ਕਰ ਦਿੱਤਾ।
13ਹੁਣ ਇਹ ਮਾਰੂਥਲ ਵਿੱਚ, ਸੁੱਕੀ ਅਤੇ ਪਿਆਸੀ ਜ਼ਮੀਨ ਵਿੱਚ ਲਾਇਆ ਗਿਆ ਹੈ।