ਹਿਜ਼ਕੀਏਲ 19

“ ‘ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਦਾਰ ਅਤੇ ਬਹੁਤੀਆਂ ਟਾਹਣੀ ਵਾਲੀ ਸੀ ਕਿਉਂਕਿ ਉਹ ਪਾਣੀ ਦੇ ਕੰਡੇ ਉੱਤੇ ਲਗਾਈ ਗਈ ਸੀ।

Ezekiel 19:10 (UKJV) Your mother is like a vine in your blood, planted by the waters: she was fruitful and full of branches by reason of many waters.

8ਤਦ ਕੌਮਾਂ ਉਸਦੇ ਵਿਰੁੱਧ ਆਈਆਂ, ਜੋ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਨ। ਉਹਨਾਂ ਨੇ ਉਹ ਦੇ ਲਈ ਆਪਣਾ ਜਾਲ ਵਿਛਾ ਦਿੱਤਾ, ਅਤੇ ਉਹ ਉਹਨਾਂ ਦੇ ਟੋਏ ਵਿੱਚ ਫਸ ਗਿਆ।

9ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬੇਲ ਦੇ ਰਾਜੇ ਕੋਲ ਲੈ ਆਏ। ਉਹਨਾਂ ਨੇ ਉਸ ਨੂੰ ਕੈਦ ਵਿੱਚ ਪਾ ਦਿੱਤਾ, ਇਸ ਲਈ ਜੋ ਉਸਦੀ ਦਹਾੜ ਇਸਰਾਏਲ ਦੇ ਪਹਾੜਾਂ ਉੱਤੇ ਸੁਣਾਈ ਦਿੱਤੀ ਨਾ ਜਾਵੇ।

10“ ‘ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਦਾਰ ਅਤੇ ਬਹੁਤੀਆਂ ਟਾਹਣੀ ਵਾਲੀ ਸੀ ਕਿਉਂਕਿ ਉਹ ਪਾਣੀ ਦੇ ਕੰਡੇ ਉੱਤੇ ਲਗਾਈ ਗਈ ਸੀ।

11ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ, ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ।

12ਪਰ ਕ੍ਰੋਧ ਵਿੱਚ ਉਖਾੜ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ। ਪੂਰਬੀ ਹਵਾ ਨੇ ਉਹ ਨੂੰ ਸੁੰਗੜ ਦਿੱਤਾ, ਉਹ ਦਾ ਫਲ ਖੋਹ ਲਿਆ ਗਿਆ। ਉਸ ਦੀਆਂ ਮਜ਼ਬੂਤ ਟਹਿਣੀਆਂ ਸੁੱਕ ਗਈਆਂ ਅਤੇ ਅੱਗ ਨੇ ਉਹਨਾਂ ਨੂੰ ਭਸਮ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.