6ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਗਿਆ ਅਤੇ ਸ਼ਿਕਾਰ ਫੜਨਾ ਸਿੱਖਿਆ ਅਤੇ ਉਹ ਆਦਮਖੋਰ ਬਣ ਗਿਆ।
7ਉਸਨੇ ਉਹਨਾਂ ਦੇ ਗੜ੍ਹਾਂ ਨੂੰ ਢਾਹ ਦਿੱਤਾ ਅਤੇ ਉਹਨਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ। ਧਰਤੀ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਉਸ ਦੀ ਗਰਜ ਨਾਲ ਦੇਸ ਡਰ ਗਿਆ।
8ਤਦ ਕੌਮਾਂ ਉਸਦੇ ਵਿਰੁੱਧ ਆਈਆਂ, ਜੋ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਨ। ਉਹਨਾਂ ਨੇ ਉਹ ਦੇ ਲਈ ਆਪਣਾ ਜਾਲ ਵਿਛਾ ਦਿੱਤਾ, ਅਤੇ ਉਹ ਉਹਨਾਂ ਦੇ ਟੋਏ ਵਿੱਚ ਫਸ ਗਿਆ।
9ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬੇਲ ਦੇ ਰਾਜੇ ਕੋਲ ਲੈ ਆਏ। ਉਹਨਾਂ ਨੇ ਉਸ ਨੂੰ ਕੈਦ ਵਿੱਚ ਪਾ ਦਿੱਤਾ, ਇਸ ਲਈ ਜੋ ਉਸਦੀ ਦਹਾੜ ਇਸਰਾਏਲ ਦੇ ਪਹਾੜਾਂ ਉੱਤੇ ਸੁਣਾਈ ਦਿੱਤੀ ਨਾ ਜਾਵੇ।
10“ ‘ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਦਾਰ ਅਤੇ ਬਹੁਤੀਆਂ ਟਾਹਣੀ ਵਾਲੀ ਸੀ ਕਿਉਂਕਿ ਉਹ ਪਾਣੀ ਦੇ ਕੰਡੇ ਉੱਤੇ ਲਗਾਈ ਗਈ ਸੀ।