ਹਿਜ਼ਕੀਏਲ 19

ਪਰ ਕ੍ਰੋਧ ਵਿੱਚ ਉਖਾੜ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ। ਪੂਰਬੀ ਹਵਾ ਨੇ ਉਹ ਨੂੰ ਸੁੰਗੜ ਦਿੱਤਾ, ਉਹ ਦਾ ਫਲ ਖੋਹ ਲਿਆ ਗਿਆ। ਉਸ ਦੀਆਂ ਮਜ਼ਬੂਤ ਟਹਿਣੀਆਂ ਸੁੱਕ ਗਈਆਂ ਅਤੇ ਅੱਗ ਨੇ ਉਹਨਾਂ ਨੂੰ ਭਸਮ ਕਰ ਦਿੱਤਾ।

Ezekiel 19:12 (UKJV) But she was plucked up in fury, she was cast down to the ground, and the east wind dried up her fruit: her strong rods were broken and withered; the fire consumed them.

10“ ‘ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਦਾਰ ਅਤੇ ਬਹੁਤੀਆਂ ਟਾਹਣੀ ਵਾਲੀ ਸੀ ਕਿਉਂਕਿ ਉਹ ਪਾਣੀ ਦੇ ਕੰਡੇ ਉੱਤੇ ਲਗਾਈ ਗਈ ਸੀ।

11ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ, ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ।

12ਪਰ ਕ੍ਰੋਧ ਵਿੱਚ ਉਖਾੜ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ। ਪੂਰਬੀ ਹਵਾ ਨੇ ਉਹ ਨੂੰ ਸੁੰਗੜ ਦਿੱਤਾ, ਉਹ ਦਾ ਫਲ ਖੋਹ ਲਿਆ ਗਿਆ। ਉਸ ਦੀਆਂ ਮਜ਼ਬੂਤ ਟਹਿਣੀਆਂ ਸੁੱਕ ਗਈਆਂ ਅਤੇ ਅੱਗ ਨੇ ਉਹਨਾਂ ਨੂੰ ਭਸਮ ਕਰ ਦਿੱਤਾ।

13ਹੁਣ ਇਹ ਮਾਰੂਥਲ ਵਿੱਚ, ਸੁੱਕੀ ਅਤੇ ਪਿਆਸੀ ਜ਼ਮੀਨ ਵਿੱਚ ਲਾਇਆ ਗਿਆ ਹੈ।

14ਅੱਗ ਉਸ ਦੀਆਂ ਮੁੱਖ ਸ਼ਾਖਾਵਾਂ ਵਿੱਚੋਂ ਇੱਕ ਤੋਂ ਫੈਲ ਗਈ ਅਤੇ ਉਸ ਦੇ ਫਲ ਨੂੰ ਭਸਮ ਕਰ ਦਿੱਤਾ। ਇਸ ਉੱਤੇ ਕੋਈ ਮਜ਼ਬੂਤ ਟਾਹਣੀ ਨਹੀਂ ਬਚੀ ਹੈ ਇੱਕ ਸ਼ਾਸਕ ਦੇ ਰਾਜ ਦੇ ਯੋਗ ਹੈ।’ ਇਹ ਇੱਕ ਵਿਰਲਾਪ ਹੈ ਅਤੇ ਇੱਕ ਵਿਰਲਾਪ ਵਜੋਂ ਬਣਿਆ ਰਿਹਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.