1“ਇਸਰਾਏਲ ਦੇ ਰਾਜਕੁਮਾਰਾਂ ਲਈ ਵਿਰਲਾਪ ਕਰੋ
2ਅਤੇ ਆਖ: “ ‘ਤੇਰੀ ਮਾਂ ਸ਼ੇਰਾਂ ਵਿੱਚ ਸ਼ੇਰਨੀ ਸੀ! ਉਹ ਉਹਨਾਂ ਦੇ ਵਿਚਕਾਰ ਲੇਟੀ ਸੀ ਅਤੇ ਆਪਣੇ ਬੱਚਿਆਂ ਨੂੰ ਪਾਲਿਆ।
3ਉਸਨੇ ਆਪਣੇ ਇੱਕ ਬੱਚੇ ਨੂੰ ਪਾਲਿਆ, ਅਤੇ ਉਹ ਇੱਕ ਤਾਕਤਵਰ ਸ਼ੇਰ ਬਣ ਗਿਆ। ਉਸ ਨੇ ਸ਼ਿਕਾਰ ਨੂੰ ਪਾੜਨਾ ਸਿੱਖਿਆ ਅਤੇ ਉਹ ਆਦਮਖੋਰ ਬਣ ਗਿਆ।
4ਕੌਮਾਂ ਨੇ ਉਸ ਬਾਰੇ ਸੁਣਿਆ, ਅਤੇ ਉਹ ਆਪਣੇ ਟੋਏ ਵਿੱਚ ਫਸ ਗਿਆ। ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੀ ਧਰਤੀ ਵੱਲ ਲੈ ਗਏ।
5“ ‘ਜਦੋਂ ਉਸਨੇ ਵੇਖਿਆ ਕਿ ਉਸਦੀ ਉਮੀਦ ਪੂਰੀ ਨਹੀਂ ਹੋਈ, ਅਤੇ ਉਸਦੀ ਆਸ ਖਤਮ ਹੋ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ