ਹਿਜ਼ਕੀਏਲ 19

“ ‘ਜਦੋਂ ਉਸਨੇ ਵੇਖਿਆ ਕਿ ਉਸਦੀ ਉਮੀਦ ਪੂਰੀ ਨਹੀਂ ਹੋਈ, ਅਤੇ ਉਸਦੀ ਆਸ ਖਤਮ ਹੋ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ

Ezekiel 19:5 (UKJV) Now when she saw that she had waited, and her hope was lost, then she took another of her whelps, and made him a young lion.

3ਉਸਨੇ ਆਪਣੇ ਇੱਕ ਬੱਚੇ ਨੂੰ ਪਾਲਿਆ, ਅਤੇ ਉਹ ਇੱਕ ਤਾਕਤਵਰ ਸ਼ੇਰ ਬਣ ਗਿਆ। ਉਸ ਨੇ ਸ਼ਿਕਾਰ ਨੂੰ ਪਾੜਨਾ ਸਿੱਖਿਆ ਅਤੇ ਉਹ ਆਦਮਖੋਰ ਬਣ ਗਿਆ।

4ਕੌਮਾਂ ਨੇ ਉਸ ਬਾਰੇ ਸੁਣਿਆ, ਅਤੇ ਉਹ ਆਪਣੇ ਟੋਏ ਵਿੱਚ ਫਸ ਗਿਆ। ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੀ ਧਰਤੀ ਵੱਲ ਲੈ ਗਏ।

5“ ‘ਜਦੋਂ ਉਸਨੇ ਵੇਖਿਆ ਕਿ ਉਸਦੀ ਉਮੀਦ ਪੂਰੀ ਨਹੀਂ ਹੋਈ, ਅਤੇ ਉਸਦੀ ਆਸ ਖਤਮ ਹੋ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ

6ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਗਿਆ ਅਤੇ ਸ਼ਿਕਾਰ ਫੜਨਾ ਸਿੱਖਿਆ ਅਤੇ ਉਹ ਆਦਮਖੋਰ ਬਣ ਗਿਆ।

7ਉਸਨੇ ਉਹਨਾਂ ਦੇ ਗੜ੍ਹਾਂ ਨੂੰ ਢਾਹ ਦਿੱਤਾ ਅਤੇ ਉਹਨਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ। ਧਰਤੀ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਉਸ ਦੀ ਗਰਜ ਨਾਲ ਦੇਸ ਡਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.