ਹਿਜ਼ਕੀਏਲ 19

ਕੌਮਾਂ ਨੇ ਉਸ ਬਾਰੇ ਸੁਣਿਆ, ਅਤੇ ਉਹ ਆਪਣੇ ਟੋਏ ਵਿੱਚ ਫਸ ਗਿਆ। ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੀ ਧਰਤੀ ਵੱਲ ਲੈ ਗਏ।

Ezekiel 19:4 (UKJV) The nations also heard of him; he was taken in their pit, and they brought him with chains unto the land of Egypt.

2ਅਤੇ ਆਖ: “ ‘ਤੇਰੀ ਮਾਂ ਸ਼ੇਰਾਂ ਵਿੱਚ ਸ਼ੇਰਨੀ ਸੀ! ਉਹ ਉਹਨਾਂ ਦੇ ਵਿਚਕਾਰ ਲੇਟੀ ਸੀ ਅਤੇ ਆਪਣੇ ਬੱਚਿਆਂ ਨੂੰ ਪਾਲਿਆ।

3ਉਸਨੇ ਆਪਣੇ ਇੱਕ ਬੱਚੇ ਨੂੰ ਪਾਲਿਆ, ਅਤੇ ਉਹ ਇੱਕ ਤਾਕਤਵਰ ਸ਼ੇਰ ਬਣ ਗਿਆ। ਉਸ ਨੇ ਸ਼ਿਕਾਰ ਨੂੰ ਪਾੜਨਾ ਸਿੱਖਿਆ ਅਤੇ ਉਹ ਆਦਮਖੋਰ ਬਣ ਗਿਆ।

4ਕੌਮਾਂ ਨੇ ਉਸ ਬਾਰੇ ਸੁਣਿਆ, ਅਤੇ ਉਹ ਆਪਣੇ ਟੋਏ ਵਿੱਚ ਫਸ ਗਿਆ। ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੀ ਧਰਤੀ ਵੱਲ ਲੈ ਗਏ।

5“ ‘ਜਦੋਂ ਉਸਨੇ ਵੇਖਿਆ ਕਿ ਉਸਦੀ ਉਮੀਦ ਪੂਰੀ ਨਹੀਂ ਹੋਈ, ਅਤੇ ਉਸਦੀ ਆਸ ਖਤਮ ਹੋ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ

6ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਗਿਆ ਅਤੇ ਸ਼ਿਕਾਰ ਫੜਨਾ ਸਿੱਖਿਆ ਅਤੇ ਉਹ ਆਦਮਖੋਰ ਬਣ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.