33ਜਿਵੇਂ ਕਿ ਮੈਨੂੰ ਆਪਣੀ ਜਿੰਦ ਦੀ ਸਹੁੰ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਇੱਕ ਸ਼ਕਤੀਸ਼ਾਲੀ ਹੱਥ ਅਤੇ ਫੈਲੀ ਹੋਈ ਬਾਂਹ ਅਤੇ ਡੋਲ੍ਹੇ ਹੋਏ ਕ੍ਰੋਧ ਨਾਲ ਤੁਹਾਡੇ ਉੱਤੇ ਰਾਜ ਕਰਾਂਗਾ।
34ਮੈਂ ਤੁਹਾਨੂੰ ਕੌਮਾਂ ਵਿੱਚੋਂ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ, ਇੱਕ ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਅਤੇ ਕ੍ਰੋਧ ਨਾਲ ਤੁਹਾਨੂੰ ਇਕੱਠਾ ਕਰਾਂਗਾ।
35ਮੈਂ ਤੁਹਾਨੂੰ ਕੌਮਾਂ ਦੇ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ-ਸਾਹਮਣੇ, ਮੈਂ ਤੁਹਾਡੇ ਉੱਤੇ ਨਿਆਂ ਕਰਾਂਗਾ।
36ਜਿਵੇਂ ਮੈਂ ਮਿਸਰ ਦੀ ਧਰਤੀ ਦੇ ਉਜਾੜ ਵਿੱਚ ਤੁਹਾਡੇ ਪੁਰਖਿਆਂ ਦਾ ਨਿਆਂ ਕੀਤਾ ਸੀ, ਉਸੇ ਤਰ੍ਹਾਂ ਮੈਂ ਤੁਹਾਡਾ ਨਿਆਂ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
37ਜਦੋਂ ਤੁਸੀਂ ਮੇਰੇ ਡੰਡੇ ਦੇ ਹੇਠੋਂ ਲੰਘੋਂਗੇ ਤਾਂ ਮੈਂ ਤੁਹਾਨੂੰ ਯਾਦ ਕਰਾਂਗਾ ਅਤੇ ਮੈਂ ਤੁਹਾਨੂੰ ਨੇਮ ਦੇ ਬੰਧਨ ਵਿੱਚ ਲਿਆਵਾਂਗਾ।