ਹਿਜ਼ਕੀਏਲ 20

ਜਿਵੇਂ ਮੈਂ ਮਿਸਰ ਦੀ ਧਰਤੀ ਦੇ ਉਜਾੜ ਵਿੱਚ ਤੁਹਾਡੇ ਪੁਰਖਿਆਂ ਦਾ ਨਿਆਂ ਕੀਤਾ ਸੀ, ਉਸੇ ਤਰ੍ਹਾਂ ਮੈਂ ਤੁਹਾਡਾ ਨਿਆਂ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Ezekiel 20:36 (UKJV) Like I pleaded with your fathers in the wilderness of the land of Egypt, so will I plead with you, says the Lord GOD.

34ਮੈਂ ਤੁਹਾਨੂੰ ਕੌਮਾਂ ਵਿੱਚੋਂ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ, ਇੱਕ ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਅਤੇ ਕ੍ਰੋਧ ਨਾਲ ਤੁਹਾਨੂੰ ਇਕੱਠਾ ਕਰਾਂਗਾ।

35ਮੈਂ ਤੁਹਾਨੂੰ ਕੌਮਾਂ ਦੇ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ-ਸਾਹਮਣੇ, ਮੈਂ ਤੁਹਾਡੇ ਉੱਤੇ ਨਿਆਂ ਕਰਾਂਗਾ।

36ਜਿਵੇਂ ਮੈਂ ਮਿਸਰ ਦੀ ਧਰਤੀ ਦੇ ਉਜਾੜ ਵਿੱਚ ਤੁਹਾਡੇ ਪੁਰਖਿਆਂ ਦਾ ਨਿਆਂ ਕੀਤਾ ਸੀ, ਉਸੇ ਤਰ੍ਹਾਂ ਮੈਂ ਤੁਹਾਡਾ ਨਿਆਂ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

37ਜਦੋਂ ਤੁਸੀਂ ਮੇਰੇ ਡੰਡੇ ਦੇ ਹੇਠੋਂ ਲੰਘੋਂਗੇ ਤਾਂ ਮੈਂ ਤੁਹਾਨੂੰ ਯਾਦ ਕਰਾਂਗਾ ਅਤੇ ਮੈਂ ਤੁਹਾਨੂੰ ਨੇਮ ਦੇ ਬੰਧਨ ਵਿੱਚ ਲਿਆਵਾਂਗਾ।

38ਮੈਂ ਤੁਹਾਨੂੰ ਉਹਨਾਂ ਲੋਕਾਂ ਤੋਂ ਦੂਰ ਕਰ ਦਿਆਂਗਾ ਜਿਹੜੇ ਮੇਰੇ ਵਿਰੁੱਧ ਬਗਾਵਤ ਕਰਦੇ ਹਨ। ਭਾਵੇਂ ਮੈਂ ਉਹਨਾਂ ਨੂੰ ਉਸ ਧਰਤੀ ਤੋਂ ਬਾਹਰ ਲਿਆਵਾਂਗਾ ਜਿੱਥੇ ਉਹ ਰਹਿ ਰਹੇ ਹਨ, ਪਰ ਉਹ ਇਸਰਾਏਲ ਦੀ ਧਰਤੀ ਵਿੱਚ ਨਹੀਂ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.