ਹਿਜ਼ਕੀਏਲ 20

ਮੈਂ ਤੁਹਾਨੂੰ ਕੌਮਾਂ ਵਿੱਚੋਂ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ, ਇੱਕ ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਅਤੇ ਕ੍ਰੋਧ ਨਾਲ ਤੁਹਾਨੂੰ ਇਕੱਠਾ ਕਰਾਂਗਾ।

Ezekiel 20:34 (UKJV) And I will bring you out from the people, and will gather you out of the countries wherein all of you are scattered, with a mighty hand, and with a stretched out arm, and with fury poured out.

32“ ‘ਤੁਸੀਂ ਕਹਿੰਦੇ ਹੋ, “ਅਸੀਂ ਕੌਮਾਂ ਵਰਗੇ ਬਣਨਾ ਚਾਹੁੰਦੇ ਹਾਂ, ਸੰਸਾਰ ਦੇ ਲੋਕਾਂ ਵਾਂਗ, ਜੋ ਲੱਕੜ ਅਤੇ ਪੱਥਰ ਦੀ ਪੂਜਾ ਕਰਦੇ ਹਨ।” ਪਰ ਜੋ ਤੁਹਾਡੇ ਮਨ ਵਿੱਚ ਹੈ ਉਹ ਕਦੇ ਨਹੀਂ ਹੋਵੇਗਾ।

33ਜਿਵੇਂ ਕਿ ਮੈਨੂੰ ਆਪਣੀ ਜਿੰਦ ਦੀ ਸਹੁੰ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਇੱਕ ਸ਼ਕਤੀਸ਼ਾਲੀ ਹੱਥ ਅਤੇ ਫੈਲੀ ਹੋਈ ਬਾਂਹ ਅਤੇ ਡੋਲ੍ਹੇ ਹੋਏ ਕ੍ਰੋਧ ਨਾਲ ਤੁਹਾਡੇ ਉੱਤੇ ਰਾਜ ਕਰਾਂਗਾ।

34ਮੈਂ ਤੁਹਾਨੂੰ ਕੌਮਾਂ ਵਿੱਚੋਂ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿੰਡੇ ਗਏ ਹੋ, ਇੱਕ ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਅਤੇ ਕ੍ਰੋਧ ਨਾਲ ਤੁਹਾਨੂੰ ਇਕੱਠਾ ਕਰਾਂਗਾ।

35ਮੈਂ ਤੁਹਾਨੂੰ ਕੌਮਾਂ ਦੇ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ-ਸਾਹਮਣੇ, ਮੈਂ ਤੁਹਾਡੇ ਉੱਤੇ ਨਿਆਂ ਕਰਾਂਗਾ।

36ਜਿਵੇਂ ਮੈਂ ਮਿਸਰ ਦੀ ਧਰਤੀ ਦੇ ਉਜਾੜ ਵਿੱਚ ਤੁਹਾਡੇ ਪੁਰਖਿਆਂ ਦਾ ਨਿਆਂ ਕੀਤਾ ਸੀ, ਉਸੇ ਤਰ੍ਹਾਂ ਮੈਂ ਤੁਹਾਡਾ ਨਿਆਂ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.