ਹਿਜ਼ਕੀਏਲ 20

ਮੈਂ ਤੁਹਾਨੂੰ ਉਹਨਾਂ ਲੋਕਾਂ ਤੋਂ ਦੂਰ ਕਰ ਦਿਆਂਗਾ ਜਿਹੜੇ ਮੇਰੇ ਵਿਰੁੱਧ ਬਗਾਵਤ ਕਰਦੇ ਹਨ। ਭਾਵੇਂ ਮੈਂ ਉਹਨਾਂ ਨੂੰ ਉਸ ਧਰਤੀ ਤੋਂ ਬਾਹਰ ਲਿਆਵਾਂਗਾ ਜਿੱਥੇ ਉਹ ਰਹਿ ਰਹੇ ਹਨ, ਪਰ ਉਹ ਇਸਰਾਏਲ ਦੀ ਧਰਤੀ ਵਿੱਚ ਨਹੀਂ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

Ezekiel 20:38 (UKJV) And I will purge out from among you the rebels, and them that transgress against me: I will bring them forth out of the country where they sojourn, and they shall not enter into the land of Israel: and all of you shall know that I am the LORD.

36ਜਿਵੇਂ ਮੈਂ ਮਿਸਰ ਦੀ ਧਰਤੀ ਦੇ ਉਜਾੜ ਵਿੱਚ ਤੁਹਾਡੇ ਪੁਰਖਿਆਂ ਦਾ ਨਿਆਂ ਕੀਤਾ ਸੀ, ਉਸੇ ਤਰ੍ਹਾਂ ਮੈਂ ਤੁਹਾਡਾ ਨਿਆਂ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

37ਜਦੋਂ ਤੁਸੀਂ ਮੇਰੇ ਡੰਡੇ ਦੇ ਹੇਠੋਂ ਲੰਘੋਂਗੇ ਤਾਂ ਮੈਂ ਤੁਹਾਨੂੰ ਯਾਦ ਕਰਾਂਗਾ ਅਤੇ ਮੈਂ ਤੁਹਾਨੂੰ ਨੇਮ ਦੇ ਬੰਧਨ ਵਿੱਚ ਲਿਆਵਾਂਗਾ।

38ਮੈਂ ਤੁਹਾਨੂੰ ਉਹਨਾਂ ਲੋਕਾਂ ਤੋਂ ਦੂਰ ਕਰ ਦਿਆਂਗਾ ਜਿਹੜੇ ਮੇਰੇ ਵਿਰੁੱਧ ਬਗਾਵਤ ਕਰਦੇ ਹਨ। ਭਾਵੇਂ ਮੈਂ ਉਹਨਾਂ ਨੂੰ ਉਸ ਧਰਤੀ ਤੋਂ ਬਾਹਰ ਲਿਆਵਾਂਗਾ ਜਿੱਥੇ ਉਹ ਰਹਿ ਰਹੇ ਹਨ, ਪਰ ਉਹ ਇਸਰਾਏਲ ਦੀ ਧਰਤੀ ਵਿੱਚ ਨਹੀਂ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

39“ ‘ਜਿੱਥੋਂ ਤੱਕ ਤੁਹਾਡੇ ਲਈ, ਹੇ ਇਸਰਾਏਲ ਦੇ ਲੋਕੋ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੁਹਾਡੇ ਵਿੱਚੋਂ ਹਰ ਇੱਕ ਜਾ ਕੇ ਆਪਣੀਆਂ ਮੂਰਤੀਆਂ ਦੀ ਪੂਜਾ ਕਰੋ! ਪਰ ਇਸ ਤੋਂ ਬਾਅਦ ਤੁਸੀਂ ਮੇਰੀ ਗੱਲ ਜ਼ਰੂਰ ਸੁਣੋਂਗੇ ਅਤੇ ਆਪਣੇ ਤੋਹਫ਼ਿਆਂ ਅਤੇ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਕਰੋਗੇ।

40ਕਿਉਂਕਿ ਮੇਰੇ ਪਵਿੱਤਰ ਪਰਬਤ ਉੱਤੇ, ਇਸਰਾਏਲ ਦੇ ਉੱਚੇ ਪਰਬਤ ਉੱਤੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉੱਥੇ ਦੇਸ ਵਿੱਚ ਇਸਰਾਏਲ ਦੇ ਸਾਰੇ ਲੋਕ ਮੇਰੀ ਉਪਾਸਨਾ ਕਰਨਗੇ, ਅਤੇ ਉੱਥੇ ਮੈਂ ਉਹਨਾਂ ਨੂੰ ਸਵੀਕਾਰ ਕਰਾਂਗਾ। ਉੱਥੇ ਮੈਂ ਤੁਹਾਡੀਆਂ ਸਾਰੀਆਂ ਪਵਿੱਤਰ ਬਲੀਆਂ ਸਮੇਤ ਤੁਹਾਡੀਆਂ ਭੇਟਾਂ ਅਤੇ ਤੁਹਾਡੇ ਚੁਣੇ ਹੋਏ ਉੱਤਮ ਉਪਹਾਰਾ ਦੀ ਮੰਗ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.