11“ ‘ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ।
12ਹੇ ਮਨੁੱਖ ਦੇ ਪੁੱਤਰ, ਚੀਕ ਅਤੇ ਵਿਰਲਾਪ ਕਰ, ਕਿਉਂ ਜੋ ਇਹ ਮੇਰੇ ਲੋਕਾਂ ਦੇ ਵਿਰੁੱਧ ਹੈ। ਇਹ ਇਸਰਾਏਲ ਦੇ ਸਾਰੇ ਰਾਜਕੁਮਾਰਾ ਦੇ ਵਿਰੁੱਧ ਹੈ। ਉਹ ਮੇਰੇ ਲੋਕਾਂ ਸਮੇਤ ਤਲਵਾਰ ਵੱਲ ਸੁੱਟੇ ਗਏ ਹਨ। ਇਸ ਲਈ ਆਪਣੀ ਛਾਤੀ ਨੂੰ ਕੁੱਟ।
13“ ‘ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਰਾਜਦੰਡ ਤੁੱਛ ਜਾਣੇ ਅਤੇ ਫੇਰ ਨਾ ਹੋਵੇ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’
14“ਇਸ ਲਈ, ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਪਣੇ ਹੱਥਾਂ ਨਾਲ ਤਾੜੀ ਮਾਰ। ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ! ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ, ਜਿਹੜੀ ਉਹਨਾਂ ਨੂੰ ਘੇਰਦੀ ਹੈ।
15ਤਾਂ ਜੋ ਦਿਲ ਡਰ ਨਾਲ ਪਿਘਲ ਜਾਣ ਅਤੇ ਡਿੱਗੇ ਹੋਏ ਬਹੁਤ ਹੋਣ, ਮੈਂ ਉਹਨਾਂ ਦੇ ਸਾਰੇ ਫਾਟਕਾਂ ਉੱਤੇ ਤਲਵਾਰ ਨੂੰ ਕਤਲ ਕਰਨ ਲਈ ਰੱਖਿਆ ਹੈ। ਦੇਖੋ! ਇਹ ਬਿਜਲੀ ਵਾਂਗ ਟਕਰਾਉਣ ਲਈ ਤਿਆਰ ਕੀਤਾ ਗਿਆ ਹੈ, ਇਸ ਨੂੰ ਕਤਲ ਕਰਨ ਲਈ ਫੜਿਆ ਗਿਆ ਹੈ।