ਹਿਜ਼ਕੀਏਲ 21

“ ‘ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ।

Ezekiel 21:11 (UKJV) And he has given it to be furbished, that it may be handled: this sword is sharpened, and it is furbished, to give it into the hand of the slayer.

9“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ, ‘ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ ‘ਇੱਕ ਤਲਵਾਰ, ਇੱਕ ਤਲਵਾਰ, ਲਿਸ਼ਕਦੀ ਹੋਈ ਤਿੱਖੀ ਤਲਵਾਰ

10ਕਤਲੇਆਮ ਲਈ ਤਿੱਖੀ ਕੀਤੀ ਗਈ, ਬਿਜਲੀ ਵਾਂਗ ਚਮਕਣ ਲਈ ਚਮਕਾਈ ਗਈ! “ ‘ਕੀ ਅਸੀਂ ਆਪਣੇ ਸ਼ਾਹੀ ਪੁੱਤਰ ਦੇ ਰਾਜਦੰਡ ਵਿੱਚ ਅਨੰਦ ਕਰੀਏ? ਤਲਵਾਰ ਅਜਿਹੀ ਹਰ ਸੋਟੀ ਨੂੰ ਤੁੱਛ ਸਮਝਦੀ ਹੈ।

11“ ‘ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ।

12ਹੇ ਮਨੁੱਖ ਦੇ ਪੁੱਤਰ, ਚੀਕ ਅਤੇ ਵਿਰਲਾਪ ਕਰ, ਕਿਉਂ ਜੋ ਇਹ ਮੇਰੇ ਲੋਕਾਂ ਦੇ ਵਿਰੁੱਧ ਹੈ। ਇਹ ਇਸਰਾਏਲ ਦੇ ਸਾਰੇ ਰਾਜਕੁਮਾਰਾ ਦੇ ਵਿਰੁੱਧ ਹੈ। ਉਹ ਮੇਰੇ ਲੋਕਾਂ ਸਮੇਤ ਤਲਵਾਰ ਵੱਲ ਸੁੱਟੇ ਗਏ ਹਨ। ਇਸ ਲਈ ਆਪਣੀ ਛਾਤੀ ਨੂੰ ਕੁੱਟ।

13“ ‘ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਰਾਜਦੰਡ ਤੁੱਛ ਜਾਣੇ ਅਤੇ ਫੇਰ ਨਾ ਹੋਵੇ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.