ਹਿਜ਼ਕੀਏਲ 21

ਹੇ ਮਨੁੱਖ ਦੇ ਪੁੱਤਰ, ਚੀਕ ਅਤੇ ਵਿਰਲਾਪ ਕਰ, ਕਿਉਂ ਜੋ ਇਹ ਮੇਰੇ ਲੋਕਾਂ ਦੇ ਵਿਰੁੱਧ ਹੈ। ਇਹ ਇਸਰਾਏਲ ਦੇ ਸਾਰੇ ਰਾਜਕੁਮਾਰਾ ਦੇ ਵਿਰੁੱਧ ਹੈ। ਉਹ ਮੇਰੇ ਲੋਕਾਂ ਸਮੇਤ ਤਲਵਾਰ ਵੱਲ ਸੁੱਟੇ ਗਏ ਹਨ। ਇਸ ਲਈ ਆਪਣੀ ਛਾਤੀ ਨੂੰ ਕੁੱਟ।

Ezekiel 21:12 (UKJV) Cry and wail, son of man: for it shall be upon my people, it shall be upon all the princes of Israel: terrors by reason of the sword shall be upon my people: strike therefore upon your thigh.

10ਕਤਲੇਆਮ ਲਈ ਤਿੱਖੀ ਕੀਤੀ ਗਈ, ਬਿਜਲੀ ਵਾਂਗ ਚਮਕਣ ਲਈ ਚਮਕਾਈ ਗਈ! “ ‘ਕੀ ਅਸੀਂ ਆਪਣੇ ਸ਼ਾਹੀ ਪੁੱਤਰ ਦੇ ਰਾਜਦੰਡ ਵਿੱਚ ਅਨੰਦ ਕਰੀਏ? ਤਲਵਾਰ ਅਜਿਹੀ ਹਰ ਸੋਟੀ ਨੂੰ ਤੁੱਛ ਸਮਝਦੀ ਹੈ।

11“ ‘ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ।

12ਹੇ ਮਨੁੱਖ ਦੇ ਪੁੱਤਰ, ਚੀਕ ਅਤੇ ਵਿਰਲਾਪ ਕਰ, ਕਿਉਂ ਜੋ ਇਹ ਮੇਰੇ ਲੋਕਾਂ ਦੇ ਵਿਰੁੱਧ ਹੈ। ਇਹ ਇਸਰਾਏਲ ਦੇ ਸਾਰੇ ਰਾਜਕੁਮਾਰਾ ਦੇ ਵਿਰੁੱਧ ਹੈ। ਉਹ ਮੇਰੇ ਲੋਕਾਂ ਸਮੇਤ ਤਲਵਾਰ ਵੱਲ ਸੁੱਟੇ ਗਏ ਹਨ। ਇਸ ਲਈ ਆਪਣੀ ਛਾਤੀ ਨੂੰ ਕੁੱਟ।

13“ ‘ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਰਾਜਦੰਡ ਤੁੱਛ ਜਾਣੇ ਅਤੇ ਫੇਰ ਨਾ ਹੋਵੇ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’

14“ਇਸ ਲਈ, ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਪਣੇ ਹੱਥਾਂ ਨਾਲ ਤਾੜੀ ਮਾਰ। ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ! ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ, ਜਿਹੜੀ ਉਹਨਾਂ ਨੂੰ ਘੇਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.