7ਅਤੇ ਜਦੋਂ ਉਹ ਤੈਨੂੰ ਪੁੱਛਣ, ‘ਤੂੰ ਕਿਉਂ ਹਾਉਂਕੇ ਭਰਦਾ ਹਾਂ?’ ਤਾਂ ਤੂੰ ਆਖੀ, ‘ਉਸ ਖ਼ਬਰ ਦੇ ਕਾਰਨ ਜੋ ਆ ਰਹੀ ਹੈ। ਹਰ ਦਿਲ ਡਰ ਨਾਲ ਪਿਘਲ ਜਾਵੇਗਾ ਅਤੇ ਹਰ ਹੱਥ ਨਿਰਬਲ ਹੋ ਜਾਵੇਗਾ; ਹਰ ਆਤਮਾ ਕਮਜ਼ੋਰ ਹੋ ਜਾਵੇਗੀ ਅਤੇ ਹਰ ਲੱਤ ਪਿਸ਼ਾਬ ਨਾਲ ਭਿੱਜ ਜਾਵੇਗੀ।’ ਇਹ ਆ ਰਿਹਾ ਹੈ! ਇਹ ਜ਼ਰੂਰ ਵਾਪਰੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
8ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
9“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ, ‘ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ ‘ਇੱਕ ਤਲਵਾਰ, ਇੱਕ ਤਲਵਾਰ, ਲਿਸ਼ਕਦੀ ਹੋਈ ਤਿੱਖੀ ਤਲਵਾਰ
10ਕਤਲੇਆਮ ਲਈ ਤਿੱਖੀ ਕੀਤੀ ਗਈ, ਬਿਜਲੀ ਵਾਂਗ ਚਮਕਣ ਲਈ ਚਮਕਾਈ ਗਈ! “ ‘ਕੀ ਅਸੀਂ ਆਪਣੇ ਸ਼ਾਹੀ ਪੁੱਤਰ ਦੇ ਰਾਜਦੰਡ ਵਿੱਚ ਅਨੰਦ ਕਰੀਏ? ਤਲਵਾਰ ਅਜਿਹੀ ਹਰ ਸੋਟੀ ਨੂੰ ਤੁੱਛ ਸਮਝਦੀ ਹੈ।
11“ ‘ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ। ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ।