ਹਿਜ਼ਕੀਏਲ 21

ਅਤੇ ਜਦੋਂ ਉਹ ਤੈਨੂੰ ਪੁੱਛਣ, ‘ਤੂੰ ਕਿਉਂ ਹਾਉਂਕੇ ਭਰਦਾ ਹਾਂ?’ ਤਾਂ ਤੂੰ ਆਖੀ, ‘ਉਸ ਖ਼ਬਰ ਦੇ ਕਾਰਨ ਜੋ ਆ ਰਹੀ ਹੈ। ਹਰ ਦਿਲ ਡਰ ਨਾਲ ਪਿਘਲ ਜਾਵੇਗਾ ਅਤੇ ਹਰ ਹੱਥ ਨਿਰਬਲ ਹੋ ਜਾਵੇਗਾ; ਹਰ ਆਤਮਾ ਕਮਜ਼ੋਰ ਹੋ ਜਾਵੇਗੀ ਅਤੇ ਹਰ ਲੱਤ ਪਿਸ਼ਾਬ ਨਾਲ ਭਿੱਜ ਜਾਵੇਗੀ।’ ਇਹ ਆ ਰਿਹਾ ਹੈ! ਇਹ ਜ਼ਰੂਰ ਵਾਪਰੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Ezekiel 21:7 (UKJV) And it shall be, when they say unto you, Wherefore sigh you? that you shall answer, For the tidings; because it comes: and every heart shall melt, and all hands shall be feeble, and every spirit shall faint, and all knees shall be weak as water: behold, it comes, and shall be brought to pass, says the Lord GOD.

5ਤਦ ਸਾਰੇ ਲੋਕ ਜਾਣ ਲੈਣਗੇ ਕਿ ਮੈਂ ਯਾਹਵੇਹ ਨੇ ਆਪਣੀ ਤਲਵਾਰ ਮਿਆਨ ਤੋਂ ਕੱਢੀ ਹੈ। ਇਹ ਦੁਬਾਰਾ ਵਾਪਸ ਨਹੀਂ ਆਵੇਗਾ।’

6“ਇਸ ਲਈ, ਮਨੁੱਖ ਦੇ ਪੁੱਤਰ, ਹਾਉਂਕੇ ਭਰ! ਟੁੱਟੇ ਦਿਲ ਅਤੇ ਕੌੜੇ ਗਮ ਨਾਲ ਉਹਨਾਂ ਦੇ ਅੱਗੇ ਹਾਹਾਕਾਰਾ ਕਰ।

7ਅਤੇ ਜਦੋਂ ਉਹ ਤੈਨੂੰ ਪੁੱਛਣ, ‘ਤੂੰ ਕਿਉਂ ਹਾਉਂਕੇ ਭਰਦਾ ਹਾਂ?’ ਤਾਂ ਤੂੰ ਆਖੀ, ‘ਉਸ ਖ਼ਬਰ ਦੇ ਕਾਰਨ ਜੋ ਆ ਰਹੀ ਹੈ। ਹਰ ਦਿਲ ਡਰ ਨਾਲ ਪਿਘਲ ਜਾਵੇਗਾ ਅਤੇ ਹਰ ਹੱਥ ਨਿਰਬਲ ਹੋ ਜਾਵੇਗਾ; ਹਰ ਆਤਮਾ ਕਮਜ਼ੋਰ ਹੋ ਜਾਵੇਗੀ ਅਤੇ ਹਰ ਲੱਤ ਪਿਸ਼ਾਬ ਨਾਲ ਭਿੱਜ ਜਾਵੇਗੀ।’ ਇਹ ਆ ਰਿਹਾ ਹੈ! ਇਹ ਜ਼ਰੂਰ ਵਾਪਰੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

8ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

9“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ, ‘ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ ‘ਇੱਕ ਤਲਵਾਰ, ਇੱਕ ਤਲਵਾਰ, ਲਿਸ਼ਕਦੀ ਹੋਈ ਤਿੱਖੀ ਤਲਵਾਰ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.