3ਅਤੇ ਉਸ ਨੂੰ ਆਖ: ‘ਯਾਹਵੇਹ ਇਹ ਆਖਦਾ ਹੈ: ਹੇ ਇਸਰਾਏਲ ਮੈਂ ਤੁਹਾਡੇ ਵਿਰੁੱਧ ਹਾਂ। ਮੈਂ ਆਪਣੀ ਤਲਵਾਰ ਮਿਆਨ ਤੋਂ ਕੱਢ ਦਿਆਂਗਾ ਅਤੇ ਤੁਹਾਡੇ ਵਿੱਚੋਂ ਧਰਮੀ ਅਤੇ ਦੁਸ਼ਟ ਦੋਹਾਂ ਨੂੰ ਕੱਟ ਦਿਆਂਗਾ।
4ਕਿਉਂ ਜੋ ਮੈਂ ਧਰਮੀਆਂ ਅਤੇ ਦੁਸ਼ਟਾਂ ਨੂੰ ਵੱਢ ਸੁੱਟਾਂਗਾ, ਮੇਰੀ ਤਲਵਾਰ ਦੱਖਣ ਤੋਂ ਉੱਤਰ ਤੱਕ ਸਾਰਿਆਂ ਦੇ ਵਿਰੁੱਧ ਉੱਠੇਗੀ।
5ਤਦ ਸਾਰੇ ਲੋਕ ਜਾਣ ਲੈਣਗੇ ਕਿ ਮੈਂ ਯਾਹਵੇਹ ਨੇ ਆਪਣੀ ਤਲਵਾਰ ਮਿਆਨ ਤੋਂ ਕੱਢੀ ਹੈ। ਇਹ ਦੁਬਾਰਾ ਵਾਪਸ ਨਹੀਂ ਆਵੇਗਾ।’
6“ਇਸ ਲਈ, ਮਨੁੱਖ ਦੇ ਪੁੱਤਰ, ਹਾਉਂਕੇ ਭਰ! ਟੁੱਟੇ ਦਿਲ ਅਤੇ ਕੌੜੇ ਗਮ ਨਾਲ ਉਹਨਾਂ ਦੇ ਅੱਗੇ ਹਾਹਾਕਾਰਾ ਕਰ।
7ਅਤੇ ਜਦੋਂ ਉਹ ਤੈਨੂੰ ਪੁੱਛਣ, ‘ਤੂੰ ਕਿਉਂ ਹਾਉਂਕੇ ਭਰਦਾ ਹਾਂ?’ ਤਾਂ ਤੂੰ ਆਖੀ, ‘ਉਸ ਖ਼ਬਰ ਦੇ ਕਾਰਨ ਜੋ ਆ ਰਹੀ ਹੈ। ਹਰ ਦਿਲ ਡਰ ਨਾਲ ਪਿਘਲ ਜਾਵੇਗਾ ਅਤੇ ਹਰ ਹੱਥ ਨਿਰਬਲ ਹੋ ਜਾਵੇਗਾ; ਹਰ ਆਤਮਾ ਕਮਜ਼ੋਰ ਹੋ ਜਾਵੇਗੀ ਅਤੇ ਹਰ ਲੱਤ ਪਿਸ਼ਾਬ ਨਾਲ ਭਿੱਜ ਜਾਵੇਗੀ।’ ਇਹ ਆ ਰਿਹਾ ਹੈ! ਇਹ ਜ਼ਰੂਰ ਵਾਪਰੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”