15ਤਾਂ ਜੋ ਦਿਲ ਡਰ ਨਾਲ ਪਿਘਲ ਜਾਣ ਅਤੇ ਡਿੱਗੇ ਹੋਏ ਬਹੁਤ ਹੋਣ, ਮੈਂ ਉਹਨਾਂ ਦੇ ਸਾਰੇ ਫਾਟਕਾਂ ਉੱਤੇ ਤਲਵਾਰ ਨੂੰ ਕਤਲ ਕਰਨ ਲਈ ਰੱਖਿਆ ਹੈ। ਦੇਖੋ! ਇਹ ਬਿਜਲੀ ਵਾਂਗ ਟਕਰਾਉਣ ਲਈ ਤਿਆਰ ਕੀਤਾ ਗਿਆ ਹੈ, ਇਸ ਨੂੰ ਕਤਲ ਕਰਨ ਲਈ ਫੜਿਆ ਗਿਆ ਹੈ।
16ਤਲਵਾਰ ਸੱਜੇ ਪਾਸੇ ਮਾਰ, ਫਿਰ ਖੱਬੇ ਪਾਸੇ, ਜਿੱਥੇ ਵੀ ਤੁਹਾਡਾ ਖੂਨ ਹੋਵੇ।
17ਮੈਂ ਵੀ ਆਪਣੇ ਹੱਥ ਇਕੱਠੇ ਕਰਾਂਗਾ, ਅਤੇ ਮੇਰਾ ਕ੍ਰੋਧ ਸ਼ਾਂਤ ਹੋ ਜਾਵੇਗਾ। ਮੈਂ ਯਾਹਵੇਹ ਨੇ ਇਹ ਬੋਲਿਆ ਹੈ।”
18ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
19“ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਹਨਾਂ ਵਿੱਚੋਂ ਦੀ ਬਾਬੇਲ ਦੇ ਰਾਜੇ ਦੀ ਤਲਵਾਰ ਆਵੇ। ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ। ਇੱਕ ਨਿਸ਼ਾਨ ਬਣਾ। ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ।