ਹਿਜ਼ਕੀਏਲ 21

ਇਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਪੱਗ ਲਾਹ ਦੇ, ਤਾਜ ਉਤਾਰ ਦੇ। ਇਹ ਇਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਕਿ ਇਹ ਸੀ: ਨੀਵੇਂ ਨੂੰ ਉੱਚਾ ਕੀਤਾ ਜਾਵੇਗਾ ਅਤੇ ਉੱਚਿਆਂ ਨੂੰ ਨੀਵਾਂ ਕੀਤਾ ਜਾਵੇਗਾ।

Ezekiel 21:26 (UKJV) Thus says the Lord GOD; Remove the diadem, and take off the crown: this shall not be the same: exalt him that is low, and bring low him that is high.

24“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਤੁਸੀਂ ਆਪਣੀ ਖੁੱਲ੍ਹੇਆਮ ਬਗਾਵਤ ਕਰਕੇ ਆਪਣੇ ਪਾਪਾਂ ਨੂੰ ਚੇਤੇ ਕਰਾਇਆ ਹੈ, ਇੱਥੋਂ ਤੱਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ। ਤੁਸੀਂ ਧਿਆਨ ਵਿੱਚ ਆ ਗਏ ਹੋ, ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ।

25“ ‘ਹੇ ਇਸਰਾਏਲ ਦੇ ਅਪਵਿੱਤਰ ਅਤੇ ਦੁਸ਼ਟ ਰਾਜਕੁਮਾਰ, ਜਿਸ ਦਾ ਦਿਨ ਆ ਗਿਆ ਹੈ, ਜਿਸ ਦੀ ਸਜ਼ਾ ਦਾ ਸਮਾਂ ਆਪਣੇ ਸਿਖਰ ਤੇ ਪਹੁੰਚ ਗਿਆ ਹੈ,

26ਇਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਪੱਗ ਲਾਹ ਦੇ, ਤਾਜ ਉਤਾਰ ਦੇ। ਇਹ ਇਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਕਿ ਇਹ ਸੀ: ਨੀਵੇਂ ਨੂੰ ਉੱਚਾ ਕੀਤਾ ਜਾਵੇਗਾ ਅਤੇ ਉੱਚਿਆਂ ਨੂੰ ਨੀਵਾਂ ਕੀਤਾ ਜਾਵੇਗਾ।

27ਇੱਕ ਖੰਡਰ! ਇੱਕ ਖੰਡਰ! ਮੈਂ ਇਸਨੂੰ ਖੰਡਰ ਬਣਾ ਦਿਆਂਗਾ! ਤਾਜ ਨੂੰ ਉਦੋਂ ਤੱਕ ਬਹਾਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਨਹੀਂ ਆ ਜਾਂਦਾ ਜਿਸਦਾ ਇਹ ਸਹੀ ਹੈ; ਮੈਂ ਉਸਨੂੰ ਦੇ ਦਿਆਂਗਾ।’

28“ਅਤੇ, ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਅੰਮੋਨੀਆਂ ਅਤੇ ਉਹਨਾਂ ਦੀ ਬੇਇੱਜ਼ਤੀ ਬਾਰੇ ਇਹ ਆਖਦਾ ਹੈ: “ ‘ਇੱਕ ਤਲਵਾਰ, ਇੱਕ ਤਲਵਾਰ, ਸਗੋਂ ਖਿੱਚੀ ਹੋਈ ਤਲਵਾਰ! ਵੱਢਣ ਲਈ ਉਹ ਬਹੁਤ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.