ਹਿਜ਼ਕੀਏਲ 21

ਇੱਕ ਖੰਡਰ! ਇੱਕ ਖੰਡਰ! ਮੈਂ ਇਸਨੂੰ ਖੰਡਰ ਬਣਾ ਦਿਆਂਗਾ! ਤਾਜ ਨੂੰ ਉਦੋਂ ਤੱਕ ਬਹਾਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਨਹੀਂ ਆ ਜਾਂਦਾ ਜਿਸਦਾ ਇਹ ਸਹੀ ਹੈ; ਮੈਂ ਉਸਨੂੰ ਦੇ ਦਿਆਂਗਾ।’

Ezekiel 21:27 (UKJV) I will overturn, overturn, overturn, it: and it shall be no more, until he comes whose right it is; and I will give it him.

25“ ‘ਹੇ ਇਸਰਾਏਲ ਦੇ ਅਪਵਿੱਤਰ ਅਤੇ ਦੁਸ਼ਟ ਰਾਜਕੁਮਾਰ, ਜਿਸ ਦਾ ਦਿਨ ਆ ਗਿਆ ਹੈ, ਜਿਸ ਦੀ ਸਜ਼ਾ ਦਾ ਸਮਾਂ ਆਪਣੇ ਸਿਖਰ ਤੇ ਪਹੁੰਚ ਗਿਆ ਹੈ,

26ਇਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਪੱਗ ਲਾਹ ਦੇ, ਤਾਜ ਉਤਾਰ ਦੇ। ਇਹ ਇਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਕਿ ਇਹ ਸੀ: ਨੀਵੇਂ ਨੂੰ ਉੱਚਾ ਕੀਤਾ ਜਾਵੇਗਾ ਅਤੇ ਉੱਚਿਆਂ ਨੂੰ ਨੀਵਾਂ ਕੀਤਾ ਜਾਵੇਗਾ।

27ਇੱਕ ਖੰਡਰ! ਇੱਕ ਖੰਡਰ! ਮੈਂ ਇਸਨੂੰ ਖੰਡਰ ਬਣਾ ਦਿਆਂਗਾ! ਤਾਜ ਨੂੰ ਉਦੋਂ ਤੱਕ ਬਹਾਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਨਹੀਂ ਆ ਜਾਂਦਾ ਜਿਸਦਾ ਇਹ ਸਹੀ ਹੈ; ਮੈਂ ਉਸਨੂੰ ਦੇ ਦਿਆਂਗਾ।’

28“ਅਤੇ, ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਅੰਮੋਨੀਆਂ ਅਤੇ ਉਹਨਾਂ ਦੀ ਬੇਇੱਜ਼ਤੀ ਬਾਰੇ ਇਹ ਆਖਦਾ ਹੈ: “ ‘ਇੱਕ ਤਲਵਾਰ, ਇੱਕ ਤਲਵਾਰ, ਸਗੋਂ ਖਿੱਚੀ ਹੋਈ ਤਲਵਾਰ! ਵੱਢਣ ਲਈ ਉਹ ਬਹੁਤ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ!

29ਜਦੋਂ ਕਿ ਉਹ ਤੇਰੇ ਲਈ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੇ ਉਪਾਅ ਕੱਢਦੇ ਹਨ ਕਿ ਤੈਨੂੰ ਉਹਨਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ, ਜਿਹਨਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਆ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.