27ਇੱਕ ਖੰਡਰ! ਇੱਕ ਖੰਡਰ! ਮੈਂ ਇਸਨੂੰ ਖੰਡਰ ਬਣਾ ਦਿਆਂਗਾ! ਤਾਜ ਨੂੰ ਉਦੋਂ ਤੱਕ ਬਹਾਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਨਹੀਂ ਆ ਜਾਂਦਾ ਜਿਸਦਾ ਇਹ ਸਹੀ ਹੈ; ਮੈਂ ਉਸਨੂੰ ਦੇ ਦਿਆਂਗਾ।’
28“ਅਤੇ, ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਅੰਮੋਨੀਆਂ ਅਤੇ ਉਹਨਾਂ ਦੀ ਬੇਇੱਜ਼ਤੀ ਬਾਰੇ ਇਹ ਆਖਦਾ ਹੈ: “ ‘ਇੱਕ ਤਲਵਾਰ, ਇੱਕ ਤਲਵਾਰ, ਸਗੋਂ ਖਿੱਚੀ ਹੋਈ ਤਲਵਾਰ! ਵੱਢਣ ਲਈ ਉਹ ਬਹੁਤ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ!
29ਜਦੋਂ ਕਿ ਉਹ ਤੇਰੇ ਲਈ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੇ ਉਪਾਅ ਕੱਢਦੇ ਹਨ ਕਿ ਤੈਨੂੰ ਉਹਨਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ, ਜਿਹਨਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਆ ਗਿਆ ਹੈ।
30“ ‘ਤਲਵਾਰ ਨੂੰ ਆਪਣੇ ਮਿਆਨ ਵਿੱਚ ਵਾਪਸ ਲਿਆ। ਉਸ ਥਾਂ ਜਿੱਥੇ ਤੁਹਾਨੂੰ ਬਣਾਇਆ ਗਿਆ ਸੀ, ਤੁਹਾਡੇ ਵੰਸ਼ ਦੇ ਦੇਸ਼ ਵਿੱਚ, ਮੈਂ ਤੁਹਾਡਾ ਨਿਆਂ ਕਰਾਂਗਾ।
31ਮੈਂ ਆਪਣਾ ਕ੍ਰੋਧ ਤੇਰੇ ਉੱਤੇ ਡੋਲ੍ਹਾਂਗਾ ਅਤੇ ਤੇਰੇ ਉੱਤੇ ਆਪਣਾ ਕ੍ਰੋਧ ਕੱਢਾਂਗਾ। ਮੈਂ ਤੁਹਾਨੂੰ ਬੇਰਹਿਮ ਆਦਮੀਆਂ ਦੇ ਹੱਥਾਂ ਵਿੱਚ ਸੌਂਪ ਦਿਆਂਗਾ, ਮਨੁੱਖਾਂ ਨੂੰ ਤਬਾਹ ਕਰਨ ਵਿੱਚ ਮਾਹਰ।