ਹਿਜ਼ਕੀਏਲ 22

“ਹੇ ਮਨੁੱਖ ਦੇ ਪੁੱਤਰ, ਕੀ ਤੂੰ ਉਸਦਾ ਨਿਆਂ ਕਰੇਗਾ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ? ਫਿਰ ਉਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ।

Ezekiel 22:2 (UKJV) Now, you son of man, will you judge, will you judge the bloody city? yea, you shall show her all her abominations.

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਕੀ ਤੂੰ ਉਸਦਾ ਨਿਆਂ ਕਰੇਗਾ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ? ਫਿਰ ਉਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ।

3ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇੱਕ ਸ਼ਹਿਰ ਜੋ ਆਪਣੇ ਵਿਚਕਾਰ ਖੂਨ ਵਹਾ ਕੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ ਅਤੇ ਮੂਰਤੀਆਂ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦਾ ਹੈ।

4ਜੋ ਲਹੂ ਤੂੰ ਵਹਾਇਆ ਹੈ ਉਸ ਦੇ ਕਾਰਨ ਤੂੰ ਦੋਸ਼ੀ ਹੋ ਗਿਆ ਅਤੇ ਜਿਹੜੀਆਂ ਮੂਰਤੀਆਂ ਤੂੰ ਬਣਾਈਆਂ ਹਨ, ਉਹਨਾਂ ਤੋਂ ਤੂੰ ਅਸ਼ੁੱਧ ਹੋ ਗਿਆ। ਇਸ ਲਈ ਮੈਂ ਤੈਨੂੰ ਕੌਮਾਂ ਲਈ ਮਜ਼ਾਕ ਦਾ ਪਾਤਰ ਅਤੇ ਸਾਰੇ ਦੇਸ਼ਾਂ ਲਈ ਹਾਸੇ ਦਾ ਪਾਤਰ ਬਣਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.