1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਸਨ, ਇੱਕੋ ਮਾਂ ਦੀਆਂ ਧੀਆਂ।
3ਉਹਨਾਂ ਨੇ ਮਿਸਰ ਵਿੱਚ ਵਿਭਚਾਰ ਕੀਤਾ। ਉਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ। ਉੱਥੇ ਉਹਨਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਹਨਾਂ ਦੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ।
4ਵੱਡੀ ਦਾ ਨਾਮ ਆਹਾਲਾਹ ਸੀ ਅਤੇ ਉਸਦੀ ਭੈਣ ਦਾ ਨਾਮ ਆਹਾਲੀਬਾਹ ਸੀ। ਉਹ ਮੇਰੀਆਂ ਸਨ ਅਤੇ ਪੁੱਤਰ ਅਤੇ ਧੀਆਂ ਨੂੰ ਜਨਮ ਦਿੱਤਾ। ਆਹਾਲਾਹ ਸਾਮਰਿਯਾ ਹੈ ਅਤੇ ਆਹਾਲੀਬਾਹ ਯੇਰੂਸ਼ਲੇਮ ਹੈ।